May 31, 2024 2:03 PM - Connect Newsroom

ਬਾਲੀਵੁੱਡ ਸਟਾਰ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਜੋ ਲੰਬੇ ਸਮੇਂ ਤੋਂ ਇਕ-ਦੂਜੇ ਦੇ ਨਾਲ ਰੋਮਾਂਟਿਕ ਰੂਪ ਨਾਲ ਜੁੜੇ ਹੋਏ ਸਨ, ਨੇ ਕਥਿਤ ਤੌਰ ’ਤੇ ਆਪਣੇ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ।
ਹਾਲ ਹੀ ’ਚ ਆਈਆਂ ਖ਼ਬਰਾਂ ਦੇ ਮੁਤਾਬਕ, ਉਨ੍ਹਾਂ ਸ਼ਾਂਤੀਪੂਰਵਕ ਤਰੀਕੇ ਨਾਲ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਕੁਦਰਤੀ ਤੌਰ ’ਤੇ ਆਪਣੇ ਸਿੱਟੇ ’ਤੇ ਪਹੁੰਚ ਗਿਆ ਹੈ।
ਹਾਲਾਂਕਿ ਮਲਾਇਕਾ ਦੇ ਪ੍ਰਤੀਨਿਧੀ ਨੇ ਇਨ੍ਹ ਅਟਕਲਾਂ ਦਾ ਖੰਡਨ ਕੀਤਾ ਹੈ। ਇਸ ’ਚ ਮਲਾਇਕਾ ਨੇ ਇੰਸਟਾਗ੍ਰਾਮ ’ਤੇ ਇਕ ਗੁਪਤ ਸੰਦੇਸ਼ ਪੋਸਟ ਕੀਤਾ, ਜਿਸ ’ਚ ਲਿਖਿਆ ਸੀ, ਜਦੋਂ ਉਹ ਕਹਿੰਦੇ ਹਨ ਕਿ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਇਹ ਦੋ ਵਾਰ ਕਰੋ ਅਤੇ ਤਸਵੀਰਾਂ ਖਿੱਚੋ।
ਇਸ ਤਰ੍ਹਾਂ ਅਰਜੁਨ ਨੇ ਵੀ ਇਕ ਪੋਸਟ ਸਾਂਝੀ ਕੀਤੀ, ਜਿਸ ’ਚ ਇਕ ਗੁਪਤ ਸੰਦੇਸ਼ ਸੀ। ਇਸ਼ਾਰਾ ਕਰਦੇ ਹੋਏ ਸਾਡੇ ਕੋਲ ਜੀਵਨ ’ਚ 2 ਵਿਕਲਪ ਹਨ, ਅਸੀਂ ਆਪਣੇ ਅਤੀਤ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ ਜੋ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਗਲੇ ਲਗਾ ਸਕਦੇ ਹਾਂ।




