15.47C Vancouver
ADS

Jan 5, 2026 11:42 AM - Connect Newsroom - Jasmine Singh

ਪੰਜਾਬੀ ਗਾਇਕ ਮਨਕੀਰਤ ਔਲਖ ਬਾਰੇ ਇਕ ਵਾਰ ਫਿਰ ਛਿੜੇ ਚਰਚੇ

Share On
mankirt-aulakh-sparks-buzz-again-odd-on-stage-antics-old-gangster-links-and-a-cloud-of-controversy
The latest trigger was Mankirt’s recent live performance alongside singer Sultan. (Photo: Instagram/mankirtaulakh)

ਪੰਜਾਬੀ ਗਾਇਕ ਮਨਕੀਰਤ ਔਲਖ ਇਕ ਵਾਰ ਫਿਰ ਚਰਚਿਆਂ ਦੇ ਕੇਂਦਰ ਵਿੱਚ ਹੈ ਪਰ ਇਸ ਵਾਰ ਇਹ ਚਰਚੇ ਉਸ ਦੀ ਕਿਸੇ ਸੰਗੀਤ ਪੇਸ਼ਕਾਰੀ ਬਾਰੇ ਨਹੀਂ ਹਨ ਇਸ ਵਾਰ ਉਹ ਆਪਣੇ ਬਿਆਨਾਂ ਅਤੇ ਆਪਣੀ ਤਾਜ਼ਾ ਦਿਖ ਕਾਰਨ ਸੁਰਖੀਆਂ ਵਿੱਚ ਆਇਆ ਹੈ। ਪਿਛਲੇ ਦਿਨੀਂ ਮਨਕੀਰਤ ਦੇ ਕਈ ਵੀਡੀਓ ਵਾਇਰਲ ਹੋਏ, ਜਿਨ੍ਹਾਂ ਬਾਰੇ ਦਰਸ਼ਕ ਉਸ ਦੇ ਵਿਵਹਾਰ ਅਤੇ ਬਿਆਨਾਂ ਨੂੰ ਲੈ ਕੇ ਟਿੱਪਣੀਆਂ ਕਰ ਰਹੇ ਹਨ। ਕੁਝ ਲੋਕਾਂ ਨੇ ਤਾਂ ਅਜਿਹੇ ਦੋਸ਼ ਵੀ ਲਾਏ ਹਨ,ਜਿਵੇਂ ਗਾਇਕ ਨਸ਼ੇ ਦੇ ਪ੍ਰਭਾਵ ਹੇਠ ਜਾਪਦਾ ਹੋਵੇ।

ਇਨ੍ਹਾਂ ਚਰਚਿਆਂ ਦੇ ਵਿਰੁੱਧ ਮਨਕੀਰਤ ਵਲੋਂ ਕੋਈ ਤਸੱਲੀਬਖਸ਼ ਜਵਾਬ ਵੀ ਸਾਹਮਣੇ ਨਹੀਂ ਆਇਆ ਅਤੇ ਉਸ ਦੀ ਅਜੀਬ ਜਿਹੀ ਦਿਖ ਕਾਰਨ ਇਹ ਚਰਚੇ ਹੋਰ ਵੀ ਤੇਜ਼ ਹੋ ਗਏ। ਮਨਕੀਰਤ ਵਲੋਂ ਗਾਇਕ ਸੁਲਤਾਨ ਦੇ ਨਾਲ ਦਿੱਤੀ ਗਈ ਇਕ ਸਟੇਜ ਪੇਸ਼ਕਾਰੀ ਨੇ ਤਾੜੀਆਂ ਨਹੀਂ ਹਾਸਲ ਕੀਤੀਆਂ ਸਗੋਂ ਉਸ ਸ਼ੋਅ ਦੀ ਆਲੋਚਨਾ ਜ਼ਿਆਦਾ ਹੋਈ ਹੈ। ਉਸ ਪੇਸ਼ਕਾਰੀ ਦੇ ਕਈ ਕਲਿਪ ਵਾਇਰਲ ਹੋ ਰਹੇ ਹਨ, ਜਿਨ੍ਹਾਂ ਕਾਰਨ ਮਜ਼ਾਕ ਅਤੇ ਬਹਿਸ ਵੱਧਦੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਮਨਕੀਰਤ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਚਰਚਿਆਂ ਵਿੱਚ ਆਇਆ ਸੀ, ਜਦੋਂ ਉਸ ਦੇ ਗੈਂਗਸਟਰਾਂ ਨਾਲ ਸੰਬੰਧਾਂ ਦੇ ਚਰਚੇ ਵੀ ਛਿੜੇ ਸਨ।ਬਾਅਦ ਵਿੱਚ ਕਾਨੂੰਨੀ ਤੌਰ ਤੇ ਕੁਝ ਵੀ ਸਾਬਤ ਨਹੀਂ ਹੋਇਆ ਪਰ ਚਰਚੇ ਫਿਰ ਵੀ ਜਾਰੀ ਰਹੇ। ਕਾਫੀ ਸਮਾਂ ਮਨੋਰੰਜਨ ਦੇ ਦ੍ਰਿਸ਼ਾਂ ਤੋਂ ਦੂਰ ਰਿਹਾ ਅਤੇ ਪ੍ਰਸ਼ੰਸਕਾਂ ਨੇ ਅਜਿਹਾ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਹ ਕਿਸੇ ਦਬਾਅ ਹੇਠ ਹੈ ਜਾਂ ਕਿਸੇ ਵਿਵਾਦ ਕਾਰਨ ਸਾਹਮਣੇ ਨਹੀਂ ਆ ਰਿਹਾ।

Latest news

ranveer-singh-and-deepika-padukone-share-adorable-photos-of-daughter-dua-await-second-child
Punjabi

ਰਣਵੀਰ-ਦੀਪਿਕਾ ਨੇ ਸਾਂਝੀਆਂ ਕੀਤੀਆਂ ਧੀ ਦੁਆ ਦੀਆਂ ਪਿਆਰੀਆਂ ਤਸਵੀਰਾਂ, ਦੂਜੇ ਬੱਚੇ ਦੀ ਕਰ ਰਹੇ ਉਡੀਕ

ਬਾਲੀਵੁੱਡ ਦੇ ਪਾਵਰ ਕਪਲ, ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ, ਆਪਣੇ ਦੂਜੇ ਬੱਚੇ ਦੇ ਆਉਣ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ, ਉਸ ਨੇ ਆਪਣੇ ਇੰਸਟਾਗ੍ਰਾਮ ਪਰਿਵਾਰ ਨਾਲ ਦੁਆ ਦੀਆਂ ਕੁਝ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੰਗਲਵਾਰ ਨੂੰ, ਰਣਵੀਰ ਅਤੇ ਦੀਪਿਕਾ ਨੇ ਇਕ ਸਾਂਝੀ ਪੋਸਟ ਸਾਂਝੀ ਕੀਤੀ, ਜਿਸ 'ਚ ਕੈਪਸ਼ਨ ਦਿੱਤਾ ਗਿਆ ਸੀ: "ਬੇਬੀ ਦੁਆ ਅਤੇ ਸਾਡੇ ਦਿਲ ਵੱਡੇ ਹੋ ਰਹੇ ਹਨ! ਤੁਹਾਡੇ ਆਸ਼ੀਰਵਾਦ ਲਈ ਧੰਨਵਾਦ! (ਬੁਰੀ ਨਜ਼ਰ ਅਤੇ ਹੱਥ ਜੋੜਨ ਵਾਲਾ ਇਮੋਜੀ) @deepikapadukone।"
sidhu-moosewala-murder-case-punjab-and-haryana-high-court-rejects-joginder-singhs-bail-plea
Punjabi

ਸਿੱਧੂ ਮੂਸੇਵਾਲਾ ਕਤਲ ਕਾਂਡ: ਮੁਲਜ਼ਮ ਜੋਗਾ ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਦੇ ਮੁਲਜ਼ਮ ਜੋਗਿੰਦਰ ਸਿੰਘ ਉਰਫ਼ ਜੋਗਾ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਜੋਗਿੰਦਰ ਸਿੰਘ ਮੁੱਖ ਸਾਜ਼ਿਸ਼ ਘੜਨ ਵਾਲਿਆਂ ਵਿੱਚੋਂ ਇੱਕ ਹੈ ਅਤੇ ਉਸ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।
rapper-badshah-and-punjabi-actress-isha-rikhi-separate-after-just-five-months-of-marriage
Punjabi

5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਆਪਣੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਵੱਖ ਹੋ ਗਏ ਹਨ। ਰੈਪਰ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।
kangana-ranaut-defamation-case-government-witness-cross-examined
Punjabi

ਕੰਗਨਾ ਰਣੌਤ ਮਾਣਹਾਨੀ ਮਾਮਲਾ: ਸਰਕਾਰੀ ਗਵਾਹ ਦੀ ਹੋਈ Cross-Examination

ਪੰਜਾਬ ਦੇ ਬਠਿੰਡਾ ਦੀ ਇੱਕ ਅਦਾਲਤ ਵਿੱਚ ਅੱਜ ਭਾਜਪਾ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਇੱਕ ਸਰਕਾਰੀ ਗਵਾਹ ਦੀ cross-examination ਕੀਤੀ ਗਈ। ਗਵਾਹ ਗੁਰਪ੍ਰੀਤ ਸਿੰਘ ਸ਼ਿਕਾਇਤਕਰਤਾ ਮਹਿੰਦਰ ਕੌਰ ਦਾ ਰਿਸ਼ਤੇਦਾਰ ਹੈ।
the-great-khali-shares-health-update-after-accident-video-goes-viral
Punjabi

ਹਾਦਸੇ ਦੀ ਵੀਡੀਓ ਵਾਇਰਲ ਹੋਣ ਮਗਰੋਂ ‘ਦਿ ਗ੍ਰੇਟ ਖਲੀ’ ਨੇ ਸਿਹਤ ਸੰਬੰਧੀ ਦਿੱਤੀ ਜਾਣਕਾਰੀ

ਸਾਬਕਾ ਪੇਸ਼ੇਵਰ ਪਹਿਲਵਾਨ 'ਦਿ ਗ੍ਰੇਟ ਖਲੀ' ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਹਿਲਵਾਨ ਨੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਸੁਰੱਖਿਅਤ ਹਨ ਅਤੇ ਠੀਕ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link