Dec 1, 2023 8:44 PM - CONNECT NEWS

ਇਕ ਐਂਟਰਟੇਨਮੈਂਟ ਚੈਨਲ ਦੀ ਰਿਪੋਰਟ ਮੁਤਾਬਕ ਮਸ਼ਹੂਰ ਫਿਲਮ ਮਰਦਾਨੀ ਦੇ ਤੀਜੇ ਪਾਰਟ 'ਤੇ ਕੰਮ ਚੱਲ ਰਿਹਾ ਹੈ।
ਰਿਪੋਰਟ ਮੁਤਾਬਕ ਇਸ ਫਿਲਮ ਦੀ ਸਕ੍ਰਿਪਟ ਪਹਿਲਾਂ ਹੀ ਫਾਈਨਲ ਹੋ ਚੁੱਕੀ ਹੈ।
ਫਿਲਮ ਦੀ ਸ਼ੂਟਿੰਗ 2024 ਵਿਚ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ ਫਿਲਮ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਖ਼ਬਰ ਹੈ ਕਿ ਰਾਣੀ ਮੁਖਰਜੀ ਸ਼ਿਵਾਨੀ ਸ਼ਿਵਾਜੀ ਰਾਏ ਦੀ ਭੂਮਿਕਾ ਨਿਭਾਏਗੀ।
2014 ਵਿੱਚ ਰਿਲੀਜ਼ ਹੋਈ ਪਹਿਲੀ ਮਰਦਾਨੀ ਕਾਫੀ ਹਿੱਟ ਹੋਈ ਸੀ ਅਤੇ ਇਸਨੇ ਆਲੋਚਨਾਤਮਕ ਪ੍ਰਸ਼ੰਸਾ ਵੀ ਪ੍ਰਾਪਤ ਕੀਤੀ ਸੀ!




