Jan 5, 2024 2:02 PM - The Connect News

ਵਿਕ੍ਰਾਂਤ ਮੈਸੀ ਦੀ ਸਾਲ 2023 ਵਿੱਚ ਫਿਲਮ ‘12ਵੀਂ ਫੇਲ’ ਨੂੰ ਦਰਸ਼ਕਾਂ ਵਲੋਂ ਕਾਫੀ ਸ਼ਾਨਦਾਰ ਹੁੰਗਾਰਾ ਮਿਲਿਆ ਅਤੇ ਇਸ ਫਿਲਮ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਕੁਲੈਕਸ਼ਨ ਕੀਤੀ।
ਫਿਲਮ ’ਚ ਵਿਕ੍ਰਾਂਤ ਮੈਸੀ ਦੀ ਐਕਟਿੰਗ ਦੀ ਕਈ ਸੈਲੇਬਿ੍ਰਟੀ ਨੇ ਕਾਫੀ ਤਾਰੀਫ ਕੀਤੀ, ਉੱਥੇ ਹੀ ਕੰਗਨਾ ਰਣੌਤ ਨੇ ਵੀ ‘12ਵੀਂ ਫੇਲ’ ਅਤੇ ਵਿਕ੍ਰਾਂਤ ਦੀ ਐਕਟਿੰਗ ਦੀ ਖੂਬ ਤਾਰੀਫ਼ ਕੀਤੀ ਹੈ।
ਕੰਗਨਾ ਨੇ ‘12ਵੀਂ ਫੇਲ’ ’ਚ ਵਿਕਰਾਂਤ ਮੈਸੀ ਦੀ ਪਰਫਾਰਮੈਂਸ ਦੀ ਤਾਰੀਫ਼ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਪੋਸਟ ’ਚ ਲਿਖਿਆ, ਕਿਆ ਸ਼ਾਨਦਾਰ ਫ਼ਿਲਮ ਹੈ।
ਵਿਕਰਾਂਤ ਮੈਸੀ ਇਸ ਸਮੇਂ ਬਾਲੀਵੁੱਡ ਦੇ ਉਭਰਦੇ ਸਿਤਾਰਿਆਂ ਵਿੱਚੋਂ ਇੱਕ ਹੈ ਜਿਸ ਨੇ ਟੈਲੀਵਿਜ਼ਨ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵਿਕਰਾਂਤ ਨੇ ਬਾਲਿਕਾ ਵਧੂ, ਧਰਮਵੀਰ, ਕਬੂਲ ਹੈ ਵਰਗੇ ਸੀਰੀਅਲਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਬਾਅਦ ਵਿੱਚ, ਉਹ ਬਾਲੀਵੁੱਡ ਫਿਲਮਾਂ ਲੁਟੇਰਾ, ਛਪਾਕ, ਦਿਲ ਧੜਕਨੇ ਦੋ, ਮਿਰਜ਼ਾਪੁਰ, ਕ੍ਰਿਮੀਨਲ ਜਸਟਿਸ, ਹਸੀਨ ਦਿਲਰੂਬਾ ਵਿੱਚ ਵੀ ਪੂਰੀ ਇੰਡਸਟਰੀ ਦੇ ਸਾਹਮਣੇ ਦਿਖਾਈ ਦਿੱਤੇ।




