Dec 17, 2021 9:44 PM - JASMINE SINGH

ਪੰਜਾਬੀ ਅਦਾਕਾਰ ਕਰਤਾਰ ਚੀਮਾ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਉਹ ਇਸ ਪੰਜਾਬੀ ਫ਼ਿਲਮ ਵਿੱਚ ਪ੍ਰੋਫੈਸਰ ਦਾ ਕਿਰਦਾਰ ਨਿਭਾਉਣਗੇ।
ਇਹ ਫ਼ਿਲਮ ਸਨਰਾਈਜ਼ ਪ੍ਰੋਡਕਸ਼ਨਜ਼ ਤੇ ਬਲੈਕ ਚਿਲੀਜ਼ ਪ੍ਰੋਡਕਸ਼ਨ ਦੇ ਸਾਂਝੇ ਬੈਨਰ ਹੇਠ ਬਣਾਈ ਜਾ ਰਹੀ ਹੈ।ਸਨਸਨੀ ਭਰਪੂਰ ਇਸ ਫ਼ਿਲਮ ਦੀ ਕਹਾਣੀ ਵਿੱਚ ਕਈ ਮੋੜ ਆਉਂਦੇ ਹਨ।




