Feb 8, 2022 8:36 PM - Jasmine Singh

ਪੰਜਾਬੀ ਗਾਇਕ ਮਹਿਤਾਬ ਵਿਰਕ ਦੀ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ' ਰਿਲੀਜ਼ ਲਈ ਤਿਆਰ ਹੈ। ਫਿ਼ਲਮ ਦੀ ਨਿਰਮਾਤਾ ਟੀਮ ਵੱਲੋਂ ਇਸ ਫਿ਼ਲਮ ਦਾ ਪੋਸਟਰ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਕਰਦਿਆਂ ਫਿ਼ਲਮ ਦੀ ਰਿਲੀਜਿ਼ੰਗ ਡੇਟ ਦਾ ਐਲਾਨ ਕੀਤਾ ਗਿਆ ਹੈ। ਫਿ਼ਲਮ 22 ਅਪ੍ਰੈਲ, 2022 ਨੂੰ ਰਿਲੀਜ਼ ਹੋਵੇਗੀ।
ਫਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਮਹਿਤਾਬ ਵਿਰਕ ਨੇ ਲਿਖਿਆ — "ਵਾਹਿਗੁਰੂ ਦੀ ਮਿਹਰ ਨਾਲ 22 ਅਪ੍ਰੈਲ ਨੂੰ ਵੇਖਣ ਲਈ ਹੋ ਜਾਓ ਤਿਆਰ, ਨੂੰਹ ਤੇ ਸੱਸ ਦਾ ਮੁਕਾਬਲਾ, ਤਰੀਕ ਯਾਦ ਰੱਖਣਾ, ' ਨੀ ਮੈਂ ਸੱਸ ਕੁੱਟਣੀ' 22 ਅਪ੍ਰੈਲ 2022 ਨੂੰ ਰਿਲੀਜ਼ ਲਈ ਤਿਆਰ।"
ਫਿ਼ਲਮ ਦਾ ਨਿਰਦੇਸ਼ਨ ਪਰਵੀਨ ਕੁਮਾਰ ਨੇ ਕੀਤਾ ਹੈ ਜਦਕਿ ਮਹਿਤਾਬ ਵਿਰਕ ਤੇ ਤਨਵੀ ਨਾਗੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।




