Dec 3, 2021 9:31 PM - Jasmine Singh

ਸਿੱਧੂ ਮੂਸੇ ਵਾਲੇ ਦੇ ਲੀਡ ਰੋਲ ਵਾਲੀ ਪੰਜਾਬੀ ਫ਼ਿਲਮ ਮੂਸਾ ਜੱਟ ਪੰਜਾਬੀ ਓਟੀਟੀ ਪਲੇਟਫਾਰਮ ਚੌਪਾਲ ਤੇ ਤਿੰਨ ਦਸੰਬਰ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮੀਂ 6 ਵਜੇ ਰਿਲੀਜ਼ ਹੋ ਗਈ ਹੈ।
ਇਹ ਪਹਿਲਾਂ ਪਹਿਲੀ ਅਕਤੂਬਰ 2021 ਨੂੰ ਥੀਏਟਰਜ਼ ਵਿੱਚ ਰਿਲੀਜ਼ ਹੋਣ ਲਈ ਤਿਆਰ ਸੀ ਪਰ ਸੈਂਸਰ ਬੋਰਡ ਦਾ ਸਰਟੀਫਿਕੇਟ ਲੈਣ ਵਿਚ ਅਸਫਲ ਰਹਿਣ 'ਤੇ ਰਿਲੀਜ਼ ਅੱਗੇ ਪਾ ਦਿੱਤੀ ਗਈ ਸੀ।
ਦਰਸ਼ਕ ਫਿਲਮ ਦਾ ਅਨਕਟ ਵਰਸ਼ਨ ਓਟੀਟੀ ਪਲੇਟਫਾਰਮ 'ਤੇ ਦੇਖ ਸਕਣਗੇ।




