Nov 2, 2023 8:51 PM - CONNECT NEWS

ਇੱਕ ਮਸ਼ਹੂਰ ਪੱਤਰਕਾਰ ਜੁਪਿੰਦਰਜੀਤ ਸਿੰਘ ਵਲੋਂ ਸਿੱਧੂ ਮੂਸੇਵਾਲਾ 'ਤੇ ਲਿਖੀ ਗਈ ਕਿਤਾਬ ਜਿਸ ਦਾ ਸਿਰਲੇਖ "ਹੂ ਕਿਲਡ ਮੂਸੇਵਾਲਾ?" ਦਿ ਸਪਾਈਰਲਿੰਗ ਸਟੋਰੀ ਆਫ ਵਾਇਲੈਂਸ ਇਨ ਪੰਜਾਬ’ ਹੈ, 'ਤੇ ਹੁਣ ਫਿਲਮ ਬਣਨ ਜਾ ਰਹੀ ਹੈ।
ਇੱਕ ਪ੍ਰਸਿੱਧ ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਵਲੋਂ ਜੁਪਿੰਦਰਜੀਤ ਦੀ ਇਸ ਕਿਤਾਬ ਦੇ ਅਧਿਕਾਰ ਹਾਸਲ ਕੀਤੇ ਗਏ ਹਨ।
ਜੁਪਿੰਦਰਜੀਤ ਵਲੋਂ 'Connect FM Canada' ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਇਸ ਕਿਤਾਬ ਬਾਰੇ ਚਰਚਾ ਕੀਤੀ ਗਈ ਸੀ।




