In this third installment, Gippy Grewal's directorial prowess is evident as he weaves together stories that resonate deeply with contemporary issues while reinforcing timeless values.(Photo: Facebook/Gippy Grewal)
Director: Gippy Grewal
Jasmine Singh
ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨਾਮ ਵਾਲੀ ਫ਼ਿਲਮ ਲੜੀ ਦੀ ਇਕ ਲਾਅ ਮਿਸਾਲ ਕੜੀ ਹੈ। ਗਿਪੀ ਨੇ ਨਾ ਸਿਰਫ ਫ਼ਿਲਮ ’ਚ ਸ਼ਾਨਦਾਰ ਕਲਾ ਦਿਖਾਈ ਹੈ ਸਗੋਂ ਇਸ ਨੂੰ ਲਿਖਣ ਅਤੇ ਨਿਰਦੇਸ਼ਨ ਦਾ ਕਾਰਜ ਵੀ ਖ਼ੁਦ ਹੀ ਕੀਤਾ ਹੈ। ਨਾਕਾਰਮਤਕਾ ਦੇ ਹਨੇਰੇ ’ਚ ਢਕੇ ਹੋਏ ਜਗਤ ਲਈ ਫ਼ਿਲਮ ਇਕ ਦਿਲ ਢੁੱਬਵਾਂ ਅਤੇ ਨਿੱਘਰ ਸੁਨੇਹਾ ਦਿੰਦੀ ਹੈ।
ਮੈਨੂੰ ਸਰੀ (ਕੈਨੇਡਾ) ’ਚ ਫ਼ਿਲਮ ਦਾ ਪਹਿਲਾ ਸ਼ੋਅ ਵੇਖਣ ਦਾ ਮੌਕਾ ਮਿਲਿਆ ਅਤੇ ਫ਼ਿਲਮ ਨੇ ਮੈਨੂੰ ਅਜਿਹਾ ਅਹਿਸਾਸ ਕਰਵਾਇਆ ਕਿ ਸਰਬ ਉੱਚ ਸ਼ਕਤੀ ਦੀ ਕਿ੍ਰਪਾ ਨਾਲ ਸਭ ਕੁਝ ਠੀਕ ਹੋ ਜਾਵੇਗਾ। ਅਰਦਾਸ ਲੜੀ ਦੀ ਇਸ ਤੀਜੀ ਕੜੀ ’ਚ ਗਿੱਪੀ ਗਰੇਵਾਲ ਨੇ ਨਿਰਦੇਸ਼ਨ ਦੇ ਖ਼ੇਤਰ ’ਚ ਕਮਾਲ ਕਰ ਦਿਖਾਇਆ ਹੈ। ਉਹ ਅਕਸਰ ਸਮਕਾਲੀ ਮਸਲਿਆ ਨੂੰ ਡੂੰਘਾਈ ਤੋਂ ਬਿਆਨ ਕਰਦੀਆਂ ਕਹਾਣੀਆਂ ਨੂੰ ਆਪਣੇ ਵਿਸ਼ੇ ਦਾ ਆਧਾਰ ਬਣਾਉਂਦਾ ਹੈ।
ਫ਼ਿਲਮ ’ਚ ਹਰੇਕ ਬਿਰਤਾਂਤ ਜਿੱਥੇ ਪਿਆਰ ਨੂੰ ਪ੍ਰਗਟਾਉਂਦਾ ਹੈ ਉੱਥੇ ਪ੍ਰਵਾਨਗੀ ਅਤੇ ਮਾਫ ਕਰਨ ਦੀ ਮਹੱਤਤਾ ਵੀ ਦਰਸਾਈ ਗਈ ਹੈ। ਹਰ ਪਾਤਰ ਨੇ ਫ਼ਿਲਮ ’ਚ ਇਨ੍ਹਾਂ ਵਿਸ਼ਿਆਂ ਨਾਲ ਇਨਸਾਫ਼ ਕੀਤਾ ਹੈ। ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ’ਚ ਗਿੱਪੀ ਗਰੇਵਾਲ ਜੈਸਮੀਨ ਭਸੀਨ, ਪਿ੍ਰੰਸ ਕਮਲਜੀਤ ਸਿੰਘ ਅਤੇ ਗੁਰਪਰੀਤ ਘੁੱਗੀ ਤੋਂ ਇਲਾਵਾ ਜੱਗੀ ਸਿੰਘ ਸ. ਸੋਹੀ ਮਲਕੀਤ ਰੋਣੀ ਅਤੇ ਰਘਬੀਰ ਬੋਲੀ ਵੀ ਦਰਸ਼ਕਾਂ ਤੇ ਡੂੰਘਾ ਪ੍ਰਭਾਵ ਪਾਉਣ ਵਾਲਾ ਅਭਿਨੈ ਕਰਨ ’ਚ ਸਫਲ ਰਹੇ ਹਨ।
ਗੁਰਪ੍ਰੀਤ ਘੁੱਗੀ ਇਕ ਗੁਰਮੁੱਖ ਕਿਰਦਾਰ ’ਚ ਦਰਸ਼ਕਾਂ ’ਤੇ ਡੂੰਘਾ ਪ੍ਰਭਾਵ ਛੱਡਦਾ ਹੈ। ਘੁੱਗੀ ਨੇ ਖ਼ੁਦ ਕੁਨੈਕਟ ਐੱਫ.ਐੱਮ. ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਨੇ ਫ਼ਿਲਮ ਨਿਰਮਾਣ ਦੌਰਾਨ ਇਕ ਅਜੀਬ ਸ਼ਕਤੀ ਮਹਿਸੂਸ ਕੀਤੀ। ਘੁੱਗੀ ਦੀ ਅਦਾਕਾਰੀ ਤੇ ਗਿਪੀ ਦੀ ਵਧੀਆ ਨਿਰਦੇਸ਼ਨ ਕਲਾ ਨੇ ਵੀ ਨਿਖਾਰ ਲਿਆਂਦਾ ਹੈ। ਨਤੀਜੇ ਵਜੋਂ ਉਸ ਦਾ ਕਿਰਦਾਰ ਯਾਦਾਗਾਰੀ ਹੋ ਨਿਬੜਿਆ।
ਫਿਲਮ ਪ੍ਰਮੁੱਖ ਰੂਪ ’ਚ ਅਜੋਕੇ ਸੰਸਾਰ ਦੇ ਢੁੱਕਵੇ ਅਤੇ ਅਹਿਮ ਮੁੱਦਿਆਂ ਨੂੰ ਸੰਬੋਧਿਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਰੂਚੀ ਪੂਰਨ ਅਤੇ ਗਿਆਨ ਭਰਪੂਰ ਬਿਰਤਾਂਤ ਰਾਹੀ ਪੇਸ਼ ਕਰਦੀ ਹੈ। ਇਸੇ ਨੂੰ ਮੁਆਫ ਕਰ ਦੇਣ ਦੀ ਸਮਰਥਾ ਅਤੇ ਸ਼ਰਤ ਰਹਿਤ ਪਿਆਰ ਨੂੰ ਬੜੇ ਸ਼ਕਤੀਸ਼ਾਲੀ ਢੰਗ ਨਾਲ ਕਲਾਤਮਕ ਛੋਹਾਂ ਰਾਹੀ ਪੇਸ਼ ਕੀਤਾ ਗਿਆ ਹੈ। ਇਸ ਤੋਂ ਝਲਕਦਾ ਹੈ ਕਿ ਫ਼ਿਲਮ ਮਨੋਰੰਜਨ ਭਰਪੂਰ ਤਾਂ ਹੋਵੇਗੀ ਅਤੇ ਨਾਲ ਹੀ ਅਧਿਆਤਮਕ ਅਤੇ ਭਾਵਨਾਤਮਕ ਗਿਆਨ ਦਾ ਸਰੋਤ ਵੀ ਸਾਬਤ ਹੋਵੇਗੀ।