Oct 8, 2026 1:37 PM - Connect Newsroom - Jasmine Singh

ਬਾਲੀਵੁੱਡ ਦੇ ਸੁਪਰਸਟਾਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।ਉਨ੍ਹਾਂ ਨੂੰ ਗੋਆ ਸਥਿਤ ਆਪਣੇ ਘਰ ਵਿੱਚ ਦਿਲ ਦਾ ਦੌਰਾ ਪਿਆ। ਮਨੀਪਾਲ ਹਸਪਤਾਲ ਦੇ ਡਾਕਟਰ ਸ਼ੇਖਰ ਸਾਲਕਰ ਦੇ ਅਨੁਸਾਰ, ਨਾਨਾ ਪਾਟੇਕਰ ਦਾ ਦੇਹਾਂਤ ਸਵੇਰੇ 5:20 ਵਜੇ ਹੋਇਆ।ਘਟਨਾ ਸਮੇਂ ਘਰ ਵਿੱਚ ਨਾਨਾ ਦੇ ਨਾਲ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਸੀ।
ਉਨ੍ਹਾਂ ਦੇ ਦੋਸਤ ਅਤੇ ਦੇਖਭਾਲ ਕਰਨ ਵਾਲੇ ਮੌਜੂਦ ਸਨ। ਨਾਨਾ ਪਾਟੇਕਰ ਪੰਜਾਬੀਆਂ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। 17 ਸਾਲ ਪਹਿਲਾਂ, ਪੰਜਾਬ ਵਿੱਚ ਸ਼ੂਟਿੰਗ ਦੌਰਾਨ, ਉਨ੍ਹਾਂ ਨੇ ਪੰਜਾਬੀ ਸਿੱਖੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਪੰਜਾਬੀ ਨੂੰ ਪਿਆਰ ਕਰਦੇ ਹਨ। ਚੰਡੀਗੜ੍ਹ ਵਿੱਚ 'ਵੈਲਕਮ' ਦੀ ਸ਼ੂਟਿੰਗ ਦੌਰਾਨ, ਉਨ੍ਹਾਂ ਨੇ ਸਹਾਇਕ ਨਿਰਦੇਸ਼ਕ ਦੇ ਕਿਸਾਨ ਪਿਤਾ ਦੀ ਬਾਈਪਾਸ ਸਰਜਰੀ ਲਈ ਤੁਰੰਤ 3 ਲੱਖ ਰੁਪਏ ਦਾਨ ਦਿੱਤੇ ਸਨ।
ਇਸ ਤੋਂ ਇਲਾਵਾ ਨਾਨਾ ਪਾਟੇਕਰ ਜਨਵਰੀ 2018 ਵਿੱਚ ਆਪਣੀ ਪਤਨੀ ਨਾਲ ਅੰਮ੍ਰਿਤਸਰ ਗਏ ਸਨ। ਉੱਥੇ, ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਨਾਨਾ ਨੇ ਕਿਹਾ ਸੀ ਕਿ 'ਰੱਬ ਦਾ ਸ਼ੁਕਰ ਹੈ ਕਿ ਮੈਨੂੰ ਜਿਊਂਦੇ ਜੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਦਾ ਮੌਕਾ ਮਿਲਿਆ।




