Oct 18, 2023 8:20 PM - CONNECT NEWS
ਪੰਜਾਬੀ ਗਾਇਕ ਅਤੇ ਐਕਟਰ ਸਤਿੰਦਰ ਸਰਤਾਜ ਐਕਟਰਸ ਨੀਰੂ ਬਾਜਵਾ ਨਾਲ ਆਉਣ ਵਾਲੀ ਪੰਜਾਬੀ ਫਿਲਮ 'ਸ਼ਾਯਰ' ਵਿੱਚ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
ਫਿਲਮ ਉਦੈ ਪ੍ਰਤਾਪ ਸਿੰਘ ਡਾਇਰੈਕਟ ਕਰ ਰਹੇ ਹਨ ਅਤੇ ਜਗਦੀਪ ਵੜਿੰਗ ਨੇ ਇਸ ਦੀ ਕਹਾਣੀ ਲਿਖੀ ਹੈ।
ਇਹ ਫਿਲਮ 19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਨੂੰ ਸੰਤੋਸ਼ ਸੁਭਾਸ਼ ਥੀਟੇ ਅਤੇ ਲੀਨੀਆਜ਼ ਐਂਟਰਟੇਨਮੈਂਟ ਵਲੋਂ ਸਾਂਝੇ ਤੌਰ 'ਤੇ ਪ੍ਰੋ਼ਡਿਊਜ਼ ਕੀਤਾ ਗਿਆ ਹੈ। ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਲੀਨੀਆਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ।




