17.31C Vancouver
ADS

Sep 24, 2025 12:33 PM - Connect Newsroom

ਨੀਰੂ ਬਾਜਵਾ: ਤਿੰਨ ਬੱਚਿਆਂ ਦੀ ਮਾਂ ਹੋ ਕੇ ਵੀ ਫਿਲਮ ਉਦਯੋਗ ਵਿਚ ਚਮਕੀ

Share On
neeru-bajwa-surreys-proud-mother-of-three-shining-bright-in-film-industry
Neeru, who has carved a niche for herself in the Punjabi film industry, is set to share the screen with Dev Kharoud for the first time, showcasing an on-screen pairing that has fans buzzing with excitement. (Photo: Instagram/neerubajwa)

ਪੰਜਾਬੀ ਫਿਲਮ 'ਮਧਾਣੀਆਂ' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ਵਿੱਚ ਨੀਰੂ ਬਾਜਵਾ ਅਤੇ ਦੇਵ ਖਰੌੜ ਦੀ ਜੋੜੀ ਦੇਖਣ ਨੂੰ ਮਿਲੇਗੀ।

'ਪ੍ਰਭ ਸਟੂਡਿਊਜ਼ ਅਤੇ ਨਵ ਬਾਜਵਾ ਫਿਲਮਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਫਿਲਮ 'ਮਧਾਣੀਆਂ' 31 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਨਵ ਬਾਜਵਾ ਵੱਲੋ ਨਿਭਾਈ ਗਈ ਹੈ। ਦੱਸ ਦੇਈਏ ਕਿ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਦੇ ਕਈ ਚਰਚਿਤ ਅਤੇ ਸਫ਼ਲ ਚਿਹਰੇ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ।

ਇਸ ਫਿਲਮ ਦਾ ਟੀਜ਼ਰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ,"ਦਿਲ ਨਾਲ ਅਸੀਂ ਤੁਹਾਨੂੰ ਇਸ ਸਾਲ ਦੇ ਸਭ ਤੋਂ ਵੱਡੇ ਵਿਆਹ ਲਈ ਸੱਦਾ ਦਿੰਦੇ ਹਾਂ... ਮਧਾਣੀਆਂ ਉਮੀਦ ਹੈ ਤੁਹਾਨੂੰ #ਟੀਜ਼ਰ ਪਸੰਦ ਆਇਆ। ਦੇਵ ਖਰੌੜ ਅਤੇ ਨੀਰੂ ਬਾਜਵਾ, ਨਵ ਬਾਜਵਾ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ। 31 ਅਕਤੂਬਰ 2025 ਨੂੰ ਰਿਲੀਜ਼ ਹੋ ਰਿਹਾ ਹੈ। ਦੇਵ ਖਰੌੜ ਅਤੇ ਨੀਰੂ ਬਾਜਵਾ ਪਹਿਲੀ ਵਾਰ ਵੱਡੇ ਪਰਦੇ 'ਤੇ "ਮਧਾਣੀਆਂ" ਨਾਲ ਇਕੱਠੇ ਆ ਰਹੇ ਹਨ।

ਜੇਕਰ ਫਿਲਮ 'ਮਧਾਣੀਆਂ' ਦੀ ਸਟਾਰਕਾਸਟ ਬਾਰੇ ਗੱਲ ਕਰੀਏ, ਤਾਂ ਇਸ ਫਿਲਮ ਵਿੱਚ ਨੀਰੂ ਬਾਜਵਾ ਅਤੇ ਦੇਵ ਖਰੌੜ ਤੋਂ ਇਲਾਵਾ ਪੂਨਮ ਢਿੱਲੋ, ਨਵ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਆਦਿ ਨਜ਼ਰ ਆਉਣਗੇ।

Latest news

7-dogs-trailer-released-salman-khan-and-sanjay-dutts-action-packed-reunion-raises-excitement
Punjabi

'7 ਡੌਗਜ਼': ਸਲਮਾਨ ਖਾਨ ਅਤੇ ਸੰਜੈ ਦੱਤ ਦੀ ਐਕਸ਼ਨ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼

ਗਲੋਬਲ ਐਕਸ਼ਨ-ਥ੍ਰਿਲਰ ਫਿਲਮ '7 ਡੌਗਜ਼' ਦਾ ਭਾਰਤੀ ਰਿਲੀਜ਼ ਟ੍ਰੇਲਰ ਵੀਰਵਾਰ ਨੂੰ ਅਦਾਕਾਰ ਸਲਮਾਨ ਖਾਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ 21 ਅਗਸਤ ਨੂੰ ਭਾਰਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਟ੍ਰੇਲਰ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਦੀਆਂ ਖਾਸ ਐਕਸ਼ਨ ਪੇਸ਼ਕਾਰੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਬਾਲੀਵੁੱਡ ਦੇ ਇਨ੍ਹਾਂ ਦਿੱਗਜ ਸਿਤਾਰਿਆਂ ਦਾ ਲੰਬੇ ਸਮੇਂ ਬਾਅਦ ਪਰਦੇ 'ਤੇ ਮੁੜ ਮਿਲਾਪ ਹੋਇਆ ਹੈ।
mithun-chakraborty-undergoes-successful-surgery-suvendu-adhikari-visits-him-in-kolkata-hospital
Punjabi

ਮਿਥੁਨ ਚੱਕਰਵਰਤੀ ਦੀ ਸਰਜਰੀ ਸਫਲ, ਸ਼ੁਭੇਂਦੂ ਅਧਿਕਾਰੀ ਨੇ ਹਸਪਤਾਲ ਪਹੁੰਚ ਕੇ ਕੀਤੀ ਮੁਲਾਕਾਤ

ਸੀਨੀਅਰ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੀ ਵੀਰਵਾਰ ਨੂੰ ਸਰਜਰੀ ਹੋਈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਸ਼ੁੱਕਰਵਾਰ ਸਵੇਰੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਗਏ।
bigg-boss-season-20-teaser-released-premiere-set-for-sept-6
Punjabi

‘ਬਿੱਗ ਬੌਸ’ ਦੇ 20ਵੇਂ ਸੀਜ਼ਨ ਦਾ ਟੀਜ਼ਰ ਜਾਰੀ, ਛੇ ਸਤੰਬਰ ਤੋਂ ਹੋਵੇਗਾ ਪ੍ਰਸਾਰਨ

ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 20ਵੇਂ ਸੀਜ਼ਨ ਦਾ ਪਹਿਲਾ 'ਟੀਜ਼ਰ' ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ।ਜਿਓ ਹੌਟਸਟਾਰ ਅਤੇ ਕਲਰਜ਼ ਚੈਨਲ ਨੇ ਮੰਗਲਵਾਰ ਨੂੰ ਇਹ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਸ਼ੋਅ ਦੀ ਮੇਜ਼ਬਾਨੀ ਇੱਕ ਵਾਰ ਫਿਰ ਉੱਘੇ ਅਦਾਕਾਰ ਸਲਮਾਨ ਖ਼ਾਨ ਕਰਨਗੇ ਅਤੇ ਇਸ ਦਾ ਪ੍ਰਸਾਰਨ ਛੇ ਸਤੰਬਰ ਤੋਂ ਸ਼ੁਰੂ ਹੋਵੇਗਾ।
mahabharat-actor-pradeep-rawat-cremated-in-mumbai-film-fraternity-pays-final-respects
Punjabi

ਮਹਾਭਾਰਤ ਦੇ ਅਦਾਕਾਰ ਪ੍ਰਦੀਪ ਰਾਵਤ ਦਾ ਮੁੰਬਈ ਵਿੱਚ ਹੋਇਆ ਅੰਤਿਮ ਸੰਸਕਾਰ

ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਬੈਸਟ ਕਲੋਨੀ ਨੇੜੇ ਗੋਰੇਗਾਓਂ ਵਿੱਚ ਕੀਤਾ ਗਿਆ। ਉਨ੍ਹਾਂ ਦਾ ਪੁੱਤਰ ਵਿਕਰਮਾਦਿਤਿਆ ਆਪਣੇ ਪਿਤਾ ਦੀ ਦੇਹ ਦੇਖ ਕੇ ਭਾਵੁਕ ਹੋ ਗਏ।'ਲਗਾਨ' ਅਤੇ 'ਗਜਨੀ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਪ੍ਰਦੀਪ ਰਾਵਤ ਦਾ ਮੰਗਲਵਾਰ ਸ਼ਾਮ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
punjab-born-pallavi-mukhija-crowned-mrs-canada-world-2026
Punjabi

ਪੰਜਾਬ ਦੀ ਧੀ ਪੱਲਵੀ ਮੁਖੀਜਾ ਬਣੀ ਮਿਸਿਜ਼ ਕੈਨੇਡਾ ਵਰਲਡ 2026

ਪੱਲਵੀ ਮੁਖੀਜਾ,ਜੋ ਕਿ ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੀ ਰਹਿਣ ਵਾਲੀ ਹੈ ਅਤੇ ਹੁਣ ਕੈਨੇਡਾ ਵਿੱਚ ਵਸ ਗਈ ਹੈ, ਨੂੰ 25 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਬੈੱਲ ਪਰਫਾਰਮਿੰਗ ਆਰਟਸ ਸੈਂਟਰ ਵਿਖੇ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਮਿਸਿਜ਼ ਕੈਨੇਡਾ ਵਰਲਡ 2026 ਦਾ ਤਾਜ ਪਹਿਨਾਇਆ ਗਿਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link