Oct 6, 2023 8:29 PM - CONNECT NEWS
ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਓ. ਟੀ. ਟੀ. 'ਤੇ ਆਪਣੀ ਡਿਜੀਟਲ ਸੀਰੀਜ਼ ਨਾਲ ਡੈਬਿਊ ਕਰਨ ਜਾ ਰਹੀ ਹੈ ਜੋ ਕਿ ਜ਼ਿੰਦਗੀ ਦੀਆਂ ਅਸਲੀ ਘਟਨਾਵਾਂ 'ਤੇ ਆਧਾਰਿਤ ਹੋਵੇਗੀ।
ਸੂਤਰਾਂ ਮੁਤਾਬਕ ਇਹ ਇਨਸਾਨ ਦੇ ਰਿਸ਼ਤਿਆਂ 'ਤੇ ਆਧਾਰਿਤ ਸੀਰੀਜ਼ ਹੋਵੇਗੀ ਜਿਸ ਵਿਚ ਥੋੜ੍ਹਾ ਕੌਮਿਕ ਟੱਚ ਹੋਵੇਗਾ।
ਹਾਲਾਂਕਿ ਇਹ ਸ਼ੋਅ ਕਦੋਂ ਰਿਲੀਜ਼ ਹੋਵੇਗਾ ਜਾਂ ਇਸ ਵਿਚ ਹੋਰ ਸਟਾਰ ਕਾਸਟ ਕਿਹੜੀ ਹੈ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ।
ਸ਼ੋਅ ਦਾ ਨਿਰਦੇਸ਼ਨ ਡੈਬਿਊ ਕਰਨ ਵਾਲੇ ਡਾਇਰੈਕਟਰ ਵਲੋਂ ਕੀਤਾ ਜਾਵੇਗਾ।




