Feb 7, 2022 9:45 PM - Jasmine Singh

ਪੰਜਾਬੀ ਗਾਇਕਾ—ਅਦਾਕਾਰਾ ਨਿਮਰਤ ਖਹਿਰਾ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਐਲਬਮ 'ਨਿੰਮੋ' ਨੇ ਐਪਲ ਮਿਊਜਿ਼ਕ ਚਾਰਟਸ ਦੀ ਅਧਿਕਾਰਿਤ ਸੂਚੀ ਵਿਚ ਥਾਂ ਬਣਾ ਲਈ ਹੈ। ਕਈ ਬਾਲੀਵੁੱਡ ਐਲਬਮਾਂ ਨੂੰ ਪਛਾੜਦਿਆਂ 'ਨਿੰਮੋ' ਨੇ ਭਾਰਤੀ ਮਿਊਜਿ਼ਕ ਟੌਪ ਐਲਬਮ ਚਾਰਟ 'ਤੇ ਤੀਜੀ ਥਾਂ ਹਾਸਲ ਕਰ ਲਈ ਹੈ।
ਐਲਬਮ ਵਿਚ 10 ਗੀਤ ਸ਼ਾਮਲ ਹਨ ਗੀਤ ਅਰਜਨ ਢਿੱਲੋਂ, ਗਿਫਟੀ ਅਤੇ ਬਚਨ ਬੇਦਿਲ ਦੇ ਲਿਖੇ ਹਨ ਜਦਕਿ ਦੇਸੀ ਕਰੂ, ਯੇ ਪਰੂਫ਼, ਜੇ ਸਟੈਟਿਕ ਅਤੇ ਹੀਰ ਦਾ ਸੰਗੀਤ ਹੈ।




