Oct 16, 2023 9:07 PM - CONNECT NEWS

ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਹਾਲ ਹੀ ਵਿਚ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਇੱਕ ਅਧਿਕਾਰਤ ਘੋਸ਼ਣਾ ਸਾਂਝੀ ਕੀਤੀ ਹੈ।
ਨਿਮਰਤ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਮਹਾਰਾਣੀ ਜਿੰਦ ਕੌਰ' ਦਾ ਪਹਿਲਾ ਲੁੱਕ ਪੋਸਟਰ ਰਿਲੀਜ਼ ਕੀਤਾ। ਇੱਕ ਪ੍ਰਾਚੀਨ ਕਿਲ੍ਹੇ ਦੀ ਤਸਵੀਰ ਦੇ ਨਾਲ ਨਿਮਰਤ ਨੇ ਲਿਖਿਆ- "ਸਿਨੇਮਾ 2025 ਵਿਚ ਆਉਣ ਵਾਲੀ ਫਿਲਮ ਮਹਾਰਾਣੀ ਜਿੰਦ ਕੌਰ ਵਿਚ ਮੇਰਾ ਸੁਪਨਮਈ ਰੋਲ ਹੈ ਅਤੇ ਇਹ ਮੇਰੇ ਦਿਲ ਦੇ ਬੇਹੱਦ ਕਰੀਬ ਪ੍ਰੋਜੈਕਟ ਹੈ। "
ਇਹ ਫਿਲਮ ਨਿਮਰਤ ਦੇ ਆਪਣੇ ਪ੍ਰੋਡਕਸ਼ਨ ਹਾਊਸ ਹੇਠ ਰਿਲੀਜ਼ ਹੋਣ ਦੀ ਗੱਲ ਕਹੀ ਜਾ ਰਹੀ ਹੈ।




