Jun 6, 2024 4:28 PM - Connect Newsroom

ਮਸ਼ਹੂਰ ਪੰਜਾਬੀ ਗਾਇਕ ਨਿਰਵੈਰ ਪੰਨੂ ਜੋ 'ਕੁੜਤਾ ਪਜਾਮਾ' ਅਤੇ 'ਇਕ ਕੁੜੀ' ਗੀਤ ਨਾਲ ਪ੍ਰਸਿੱਧੀ ਹਾਸਿਲ ਕਰ ਚੁੱਕੇ ਹਨ, ਉਹ ਬਿੱਗ ਬੌਸ ਓ.ਟੀ.ਟੀ. ਵਿਚ ਸ਼ਾਮਿਲ ਹੋ ਸਕਦੇ ਹਨ।
ਜਦੋਂ ਤੋਂ ਇਹ ਸ਼ੋਅ ਸ਼ੁਰੂ ਹੋਇਆ ਉਦੋਂ ਤੋਂ ਕਿਹਾ ਜਾ ਰਿਹਾ ਹੈ ਕਿ ਪਨੂੰ ਇਸ ਵਿਚ ਸ਼ਾਮਿਲ ਹੋ ਸਕਦੇ ਹਨ ਪਰ ਉਨ੍ਹਾਂ ਨੇ ਜਾਂ ਸ਼ੋਅ ਦੀ ਟੀਮ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਨ੍ਹਾਂ ਅਫਵਾਹਾਂ ਦਰਮਿਆਨ ਇਹ ਵੀ ਖਬਰ ਹੈ ਕਿ ਸ਼ੋਅ ਵਿਚ ਉਤਸੁਕਤਾ ਵਧਾਉਣ ਲਈ ਵਿਵਾਦਾਂ ਵਿਚ ਰਹਿਣ ਵਾਲੀ ਰਾਖੀ ਸਾਵੰਤ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ।




