12.6C Vancouver
ADS

Mar 28, 2024 1:24 PM - Connect Newsroom

ਨਿਤੇਸ਼ ਤਿਵਾਰੀ ਦੀ ਰਾਮਾਇਣ ਵਿੱਚ ਸਾਕਸ਼ੀ ਤੰਵਰ ਦੀ ਐਂਟਰੀ: ਯਸ਼ ਦੇ ਨਾਲ ਅਦਾਕਾਰਾ ਰਾਵਣ ਦੀ ਪਤਨੀ ਮੰਦੋਦਰੀ ਦਾ ਨਿਭਾਏਗੀ ਕਿਰਦਾਰ

Share On
nitesh-tiwari-finalises-actress-for-mandodari-opposite-yash-as-ravana-in-ramayana
The project, helmed by Nitesh Tiwari often makes headlines for some new reasons. And if the latest reports are to be believed, filmmaker Nitesh Tiwari has stepped ahead as now he has also finalised the actress to play Mandodari’s role in the mythological saga.(Photo/Instagram/ranbir_kapoooor)

ਨਿਰਦੇਸ਼ਕ ਨਿਤੇਸ਼ ਤਿਵਾਰੀ ਦੀ 'ਰਾਮਾਇਣ' ਨਾਲ ਜੁੜੀ ਨਵੀਂ ਅਪਡੇਟ ਸਾਹਮਣੇ ਆਈ ਹੈ। ਫਿਲਮੀ ਬੀਟ ਦੀ ਰਿਪੋਰਟ ਮੁਤਾਬਕ ਹੁਣ 'ਦੰਗਲ' ਫੇਮ ਅਦਾਕਾਰਾ ਸਾਕਸ਼ੀ ਤੰਵਰ ਨੇ ਇਸ ਫਿਲਮ 'ਚ ਐਂਟਰੀ ਕੀਤੀ ਹੈ।

ਸੁਣਨ 'ਚ ਆਇਆ ਹੈ ਕਿ ਫਿਲਮ 'ਚ ਰਾਵਣ ਦੀ ਪਤਨੀ ਮੰਦੋਦਰੀ ਦਾ ਕਿਰਦਾਰ ਨਿਭਾਉਣ ਲਈ ਮੇਕਰਸ ਨੇ ਸਾਕਸ਼ੀ ਨੂੰ ਕਾਸਟ ਕੀਤਾ ਹੈ। ਹਾਲਾਂਕਿ ਇਸ ਬਾਰੇ ਮੇਕਰਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਫਿਲਮ ਨਾਲ ਜੁੜੇ ਇਕ ਸੂਤਰ ਮੁਤਾਬਕ ਸਾਕਸ਼ੀ ਇਨ੍ਹੀਂ ਦਿਨੀਂ ਫਿਲਮ ਦੀ ਟੀਮ ਨਾਲ ਸਕ੍ਰਿਪਟ ਰੀਡਿੰਗ ਸੈਸ਼ਨਾਂ 'ਚ ਹਿੱਸਾ ਲੈ ਰਹੀ ਹੈ। ਫਿਲਮ 'ਚ ਉਹ ਦੱਖਣ ਦੇ ਸੁਪਰਸਟਾਰ ਯਸ਼ ਦੇ ਨਾਲ ਨਜ਼ਰ ਆਵੇਗੀ, ਜੋ 'ਰਾਮਾਇਣ' 'ਚ ਰਾਵਣ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਰੀਡਿੰਗ ਸੈਸ਼ਨ 'ਚ ਨਾ ਸਿਰਫ ਸਾਕਸ਼ੀ ਸਗੋਂ ਲਾਰਾ ਦੱਤਾ ਅਤੇ ਰਕੁਲ ਪ੍ਰੀਤ ਸਿੰਘ ਵੀ ਸ਼ਾਮਲ ਹੋਏ।

ਹਾਲ ਹੀ 'ਚ ਅਦਾਕਾਰਾ ਇੰਦਰਾ ਕ੍ਰਿਸ਼ਨਾ ਨੇ ਰਣਬੀਰ ਕਪੂਰ ਨਾਲ ਸੈਲਫੀ ਸ਼ੇਅਰ ਕੀਤੀ ਹੈ। ਉਦੋਂ ਤੋਂ ਇਹ ਵੀ ਚਰਚਾ ਹੋ ਰਹੀ ਹੈ ਕਿ ਇੰਦਰਾ ਇਸ ਫਿਲਮ 'ਚ ਭਗਵਾਨ ਰਾਮ ਦੀ ਮਾਂ ਮਹਾਰਾਣੀ ਕੌਸ਼ੱਲਿਆ ਦਾ ਕਿਰਦਾਰ ਨਿਭਾਏਗੀ।

ਚਰਚਾ ਹੈ ਕਿ ਨਿਤੀਸ਼ ਅਪ੍ਰੈਲ 2024 ਤੱਕ ਰਣਬੀਰ ਅਤੇ ਸਾਈਂ ਨਾਲ ਇਸ ਫਿਲਮ ਦੇ ਪਹਿਲੇ ਭਾਗ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਫਿਲਮ ਵਿੱਚ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ ਯਸ਼ ਜੁਲਾਈ 2024 ਵਿੱਚ ਇਸ ਦੀ ਸ਼ੂਟਿੰਗ ਵਿੱਚ ਸ਼ਾਮਲ ਹੋਣਗੇ। ਨਿਰਮਾਤਾ ਇਸ ਦੇ ਪਹਿਲੇ ਭਾਗ ਨੂੰ ਸਾਲ 2025 ਦੇ ਦੂਜੇ ਅੱਧ ਤੱਕ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link