14.44C Vancouver
ADS

Dec 19, 2024 2:30 PM - Connect Newsroom

ਨੋਰਾ ਫਤੇਹੀ ਨੇ ਸਟੇਜ ਤੇ ਕਰਨ ਔਜਲਾ ਨੂੰ ਕੀਤਾ ਜੁਆਇੰਨ

Share On
nora-fatehi-joins-karan-aujla-on-stage
Known for her electrifying dance moves Nora Fatehi, took to Instagram on Wednesday to share a sneak peek of her appearance at the concert. (Photo: Instagram/drowzymedia)

ਪੰਜਾਬੀ ਗਾਇਕ ਕਰਨ ਔਜਲਾ ਇਸ ਸਮੇਂ ਆਪਣੇ ਇੰਡੀਆ ਟੂਰ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਬੀਤੀ 17 ਦਸੰਬਰ ਨੂੰ 'ਤੌਬਾ ਤੌਬਾ' ਗਾਇਕ ਨੇ ਦਿੱਲੀ ਵਿੱਚ ਆਪਣਾ ਸ਼ੋਅ ਕੀਤਾ, ਇਸ ਸ਼ੋਅ ਵਿੱਚ ਉਸ ਸਮੇਂ ਊਰਜਾ ਦੋਗੁਣੀ ਹੋ ਗਈ ਜਦੋਂ ਸਟੇਜ ਉਤੇ ਬਾਲੀਵੁੱਡ ਸੁੰਦਰੀ ਨੋਰਾ ਫਤੇਹੀ ਨੇ ਐਂਟਰੀ ਕੀਤੀ। ਹਾਲ ਹੀ ਵਿੱਚ ਅਦਾਕਾਰਾ ਨੇ ਗਾਇਕ ਦੇ ਨਵੇਂ ਗੀਤ ਵਿੱਚ ਬਤੌਰ ਮਾਡਲ ਵੀ ਭੂਮਿਕਾ ਨਿਭਾਈ ਹੈ।

ਹੁਣ ਨੋਰਾ ਦੇ ਇਸ ਸ਼ੋਅ ਦੀਆਂ ਵੀਡੀਓਜ਼ ਲਗਾਤਾਰ ਇੰਸਟਾਗ੍ਰਾਮ ਉਤੇ ਵਾਇਰਲ ਹੋ ਰਹੀਆਂ ਹਨ, ਅਜਿਹੇ ਵਿੱਚ ਹੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ,ਪ੍ਰਦਰਸ਼ਨ ਦੀ ਇੱਕ ਵੀਡੀਓ ਪੋਸਟ ਸਾਂਝੀ ਕਰਦੇ ਹੋਏ, ਉਸ ਨੇ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਲਿਖਿਆ, "ਦਿੱਲੀ ਵਿੱਚ ਮੇਰੇ ਨਾਲ ਆਪਣਾ ਮੰਚ ਸਾਂਝਾ ਕਰਨ ਲਈ @karanaujla ਦਾ ਧੰਨਵਾਦ!

ਇਸ ਦੌਰਾਨ ਜੇਕਰ ਕਰਨ ਔਜਲਾ ਬਾਰੇ ਗੱਲ ਕਰੀਏ ਤਾਂ 7 ਦਸੰਬਰ ਨੂੰ ਚੰਡੀਗੜ੍ਹ ਤੋਂ ਗਾਇਕ ਨੇ ਆਪਣਾ ਇੰਡੀਆ ਟੂਰ ਸ਼ੁਰੂ ਕੀਤਾ ਸੀ, ਹੁਣ ਅੱਜ 19 ਦਸੰਬਰ ਨੂੰ ਵੀ ਗਾਇਕ ਦਿੱਲੀ ਵਿੱਚ ਕੰਸਰਟ ਕਰਨ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਇਕ ਦੇਸ਼ ਦੇ ਹੋਰ ਵੀ ਕਈ ਸ਼ਹਿਰਾਂ ਵਿੱਚ ਸਭ ਦਾ ਮੰਨੋਰੰਜਨ ਕਰਦੇ ਨਜ਼ਰੀ ਪੈਣਗੇ।

Latest news

taapsee-pannus-gandhari-to-release-on-netflix-on-september-3
Punjabi

Taapsee Pannu’s ‘Gandhari’ to Release on Netflix on September 3

Taapsee Pannu-starrer ‘Gandhari’ will premiere on Netflix on September 3. Directed by Devashish Makhija and produced by Kanika Dhillon, the film also stars Ishwak Singh, Chhaya Kadam, Swastika Mukherjee, Meeta Vashisht and Jatin Sarna in key roles. Set in the fictional city of Jaipura, ‘Gandhari’ tells the story of a mother whose faith and dedication are constantly put to the test. The film explores themes of unwavering belief, quiet determination and courage. Kanika Dhillon said the film tells the story of a woman who refuses to let her circumstances define her identity. The film has
karan-aujla-gets-angry-at-fan-during-australia-concert
Punjabi

ਕਰਨ ਔਜਲਾ ਆਸਟ੍ਰੇਲੀਆ ’ਚ ਫੈਨ ’ਤੇ ਭੜਕੇ, ਸਟੇਜ ’ਤੇ ਜੈਕੇਟ ਸੁੱਟਣ ਤੋਂ ਬਾਅਦ ਰੋਕਿਆ ਸ਼ੋਅ

ਪੰਜਾਬੀ ਗਾਇਕ ਕਰਨ ਔਜਲਾ ਆਸਟ੍ਰੇਲੀਆ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਪ੍ਰਸ਼ੰਸਕ ਤੇ ਭੜਕ ਗਏ। ਐਡੀਲੇਡ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ, ਇੱਕ ਪ੍ਰਸ਼ੰਸਕ ਨੇ ਸਟੇਜ 'ਤੇ ਇੱਕ ਜੈਕੇਟ ਸੁੱਟ ਦਿੱਤੀ।
7-dogs-trailer-released-salman-khan-and-sanjay-dutts-action-packed-reunion-raises-excitement
Punjabi

'7 ਡੌਗਜ਼': ਸਲਮਾਨ ਖਾਨ ਅਤੇ ਸੰਜੈ ਦੱਤ ਦੀ ਐਕਸ਼ਨ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼

ਗਲੋਬਲ ਐਕਸ਼ਨ-ਥ੍ਰਿਲਰ ਫਿਲਮ '7 ਡੌਗਜ਼' ਦਾ ਭਾਰਤੀ ਰਿਲੀਜ਼ ਟ੍ਰੇਲਰ ਵੀਰਵਾਰ ਨੂੰ ਅਦਾਕਾਰ ਸਲਮਾਨ ਖਾਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ 21 ਅਗਸਤ ਨੂੰ ਭਾਰਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਟ੍ਰੇਲਰ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਦੀਆਂ ਖਾਸ ਐਕਸ਼ਨ ਪੇਸ਼ਕਾਰੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਬਾਲੀਵੁੱਡ ਦੇ ਇਨ੍ਹਾਂ ਦਿੱਗਜ ਸਿਤਾਰਿਆਂ ਦਾ ਲੰਬੇ ਸਮੇਂ ਬਾਅਦ ਪਰਦੇ 'ਤੇ ਮੁੜ ਮਿਲਾਪ ਹੋਇਆ ਹੈ।
mithun-chakraborty-undergoes-successful-surgery-suvendu-adhikari-visits-him-in-kolkata-hospital
Punjabi

ਮਿਥੁਨ ਚੱਕਰਵਰਤੀ ਦੀ ਸਰਜਰੀ ਸਫਲ, ਸ਼ੁਭੇਂਦੂ ਅਧਿਕਾਰੀ ਨੇ ਹਸਪਤਾਲ ਪਹੁੰਚ ਕੇ ਕੀਤੀ ਮੁਲਾਕਾਤ

ਸੀਨੀਅਰ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੀ ਵੀਰਵਾਰ ਨੂੰ ਸਰਜਰੀ ਹੋਈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਸ਼ੁੱਕਰਵਾਰ ਸਵੇਰੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਗਏ।
bigg-boss-season-20-teaser-released-premiere-set-for-sept-6
Punjabi

‘ਬਿੱਗ ਬੌਸ’ ਦੇ 20ਵੇਂ ਸੀਜ਼ਨ ਦਾ ਟੀਜ਼ਰ ਜਾਰੀ, ਛੇ ਸਤੰਬਰ ਤੋਂ ਹੋਵੇਗਾ ਪ੍ਰਸਾਰਨ

ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 20ਵੇਂ ਸੀਜ਼ਨ ਦਾ ਪਹਿਲਾ 'ਟੀਜ਼ਰ' ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ।ਜਿਓ ਹੌਟਸਟਾਰ ਅਤੇ ਕਲਰਜ਼ ਚੈਨਲ ਨੇ ਮੰਗਲਵਾਰ ਨੂੰ ਇਹ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਸ਼ੋਅ ਦੀ ਮੇਜ਼ਬਾਨੀ ਇੱਕ ਵਾਰ ਫਿਰ ਉੱਘੇ ਅਦਾਕਾਰ ਸਲਮਾਨ ਖ਼ਾਨ ਕਰਨਗੇ ਅਤੇ ਇਸ ਦਾ ਪ੍ਰਸਾਰਨ ਛੇ ਸਤੰਬਰ ਤੋਂ ਸ਼ੁਰੂ ਹੋਵੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link