15.44C Vancouver
ADS

Sep 27, 2024 3:36 PM - Connect Newsroom

ਦਿਵਿਆ ਦੱਤਾ ਨਾਲ ਏਅਰਪੋਰਟ ’ਤੇ ਹੋਈ ਬਦਸਲੂਕੀ

Share On
not-the-right-flight
In a recent post, Divya Dutta shared a video showcasing the empty seats at Gate 53 of Mumbai Airport, expressing her frustration with Indigo Airlines.(Photo: Instagram/divyadutta25)

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦਿਵਿਆ ਦੱਤਾ ਨਾਲ ਹਾਲ ਹੀ ’ਚ ਏਅਰਪੋਰਟ ’ਤੇ ਬਦਸਲੂਕੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਿਵਿਆ ਦੱਤਾ ਨੇ ਖ਼ੁਦ ਪੋਸਟ ਸਾਂਝੀ ਕਰਕੇ ਉਨ੍ਹਾਂ ਨੇ ਏਅਰਲਾਈਨ ਕੰਪਨੀ ’ਤੇ ਆਪਣੀ ਭੜਾਸ ਕੱਡੀ ਹੈ।

ਦਿਵਿਆ ਦੱਤਾ ਨੇ ਆਪਣੀ ਪੋਸਟ ’ਚ ਕਿਹਾ ਕਿ ਏਅਰਪੋਰਟ ’ਤੇ ਕੋਈ ਐਲਾਨ ਨਹੀਂ ਕੀਤਾ ਗਿਆ। ਯਾਤਰੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ ਅਤੇ ਇਸ ਕਾਰਨ ਉਨ੍ਹਾਂ ਦੀ ਸ਼ੂਟਿੰਗ ਵੀ ਪ੍ਰਭਾਵਿਤ ਹੋਈ। ਦਿਵਿਆ ਦੱਤਾ ਨੇ ਇੰਸਟਾਗ੍ਰਾਮ ’ਤੇ ਉਸ ਗੇਟ ਦਾ ਵੀਡੀਓ ਸ਼ੇਅਰ ਕੀਤਾ ਹੈ ਜਿੱਥੋਂ ਉਸ ਨੇ ਫਲਾਈਟ ’ਚ ਸਵਾਰ ਹੋਣਾ ਸੀ। ਉਸ ਗੇਟ ’ਤੇ ਫਲਾਈਟ ਦਾ ਇੱਕ ਵੀ ਕਰਮਚਾਰੀ ਮੌਜੂਦ ਨਹੀਂ ਸੀ ਜਿਸ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਆਪਣੀ ਪੋਸਟ ਦੇ ’ਚ ਕੈਪਸ਼ਨ ’ਚ ਇੰਡੀਗੋ ਏਅਰਲਾਈਨ ਨੂੰ ਟੈਗ ਕਰਦੇ ਹੋਏ ਦਿਵਿਆ ਦੱਤਾ ਨੇ ਲਿਖਿਆ- ਸਵੇਰ ਦੇ ਬਹੁਤ ਭਿਆਨਕ ਅਨੁਭਵ ਲਈ ਧੰਨਵਾਦ। ਰੱਦ ਕੀਤੀਆਂ ਉਡਾਣਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮੈਂ ਰੱਦ ਕੀਤੀ ਫਲਾਈਟ ਲਈ ਚੈੱਕ ਇਨ ਕਰ ਰਹੀ ਹਾਂ। ਫਲਾਈਟ ਦੀਆਂ ਘੋਸ਼ਣਾਵਾਂ ਗੇਟ ’ਤੇ ਨਹੀਂ ਸੁਣ ਰਹੀਆਂ ਹਨ।

ਦਿਵਿਆ ਦੱਤਾ ਨੇ ਅੱਗੇ ਲਿਖਿਆ- ਮਦਦ ਲਈ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਐਗਜ਼ਿਟ ਗੇਟ ’ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋਈ ਅਤੇ ਕੋਈ ਵੀ ਇੰਡੀਗੋ ਏਅਰਲਾਈਨ ਦਾ ਕੋਈ ਸਟਾਫ ਮੈਂਬਰ ਮੌਜੂਦ ਨਹੀਂ ਸੀ ਅਤੇ ਯਾਤਰੀਆਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਗਿਆ। ਮੇਰੀ ਸ਼ੂਟਿੰਗ ਪ੍ਰਭਾਵਿਤ ਹੋਈ ਹੈ ਅਤੇ ਮੈਂ ਬਹੁਤ ਪਰੇਸ਼ਾਨ ਹਾਂ।ਦਿਵਿਆ ਦੱਤਾ ਦੀ ਇਸ ਪੋਸਟ ’ਤੇ ਲੋਕਾਂ ਨੇ ਕਾਫੀ ਕੁਮੈਂਟ ਕੀਤੇ ਹਨ। ਕੁਮੈਂਟ ਕਰਦੇ ਹੋਏ, ਇੱਕ ਵਿਅਕਤੀ ਨੇ ਲਿਖਿਆ- ਇੰਡੀਗੋ ਬਹੁਤ ਬੇਕਾਰ ਹੈ। ਕੁਮੈਂਟ ਕਰਦੇ ਹੋਏ, ਇੱਕ ਹੋਰ ਵਿਅਕਤੀ ਨੇ ਲਿਖਿਆ - ਇਹ ਕੀ ਹੈ? ਇਸ ਤਰ੍ਹਾਂ ਉਹ ਆਪਣੇ ਗਾਹਕਾਂ ਨਾਲ ਪੇਸ਼ ਆਉਂਦੇ ਹਨ। ਇਹ ਭਿਆਨਕ ਹੈ।

Latest news

court-halts-release-of-punjabi-film-pitt-siyapa-over-copyright-claim
Punjabi

ਸੋਨਮ ਬਾਜਵਾ ਦੀ ਫਿਲਮ ਉਤੇ ਲੱਗੀ ਰੋਕ

ਪੰਜਾਬੀ ਫਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ 'ਪਿੱਟ ਸਿਆਪਾ' ਇਸ ਸਮੇਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਕਾਪੀਰਾਈਟ ਮੁੱਦੇ ਕਾਰਨ ਫਿਲਮ ਦੀ ਰਿਲੀਜ਼ 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ।
punjabi-singer-nachhatar-gill-releases-new-single-duniya
Punjabi

ਨਛੱਤਰ ਗਿੱਲ ਦਾ ਨਵਾਂ ਗੀਤ 'ਦੁਨੀਆ' ਹੋਇਆ ਰਿਲੀਜ਼

ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਨਛੱਤਰ ਗਿੱਲ ਇੱਕ ਵਾਰ ਫਿਰ ਆਪਣੇ ਨਵੇਂ ਸਿੰਗਲ ਟਰੈਕ 'ਦੁਨੀਆ' ਨਾਲ ਦਰਸ਼ਕਾਂ ਦੇ ਰੂ-ਬਰੂ ਹੋਏ ਹਨ । ਇਸ ਗੀਤ ਨੂੰ 'ਗੇਮ ਚੇਂਜਰ ਰਿਕਾਰਡਜ਼' ਨੇ ਰਿਲੀਜ਼ ਕੀਤਾ ਗਿਆ ਹੈ ।ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਆਪਣਾ ਸਹਿਯੋਗ ਦਿੱਤਾ ਹੈ। ਗੀਤ ਦਾ ਸ਼ਾਨਦਾਰ ਸੰਗੀਤ ਮਸ਼ਹੂਰ ਸੰਗੀਤ ਨਿਰਦੇਸ਼ਕ ਅਤੇ ਪ੍ਰੋਡਿਊਸਰ ਦੀਪ ਜੰਡੂ ਵੱਲੋਂ ਤਿਆਰ ਕੀਤਾ ਗਿਆ ਹੈ।
a-voice-that-danced-through-generations-falls-silent
Punjabi

A Voice That Danced Through Generations Falls Silent

Legendary singer Asha Bhosle passed away at 92 in Mumbai, leaving behind a musical legacy that redefined Indian cinema. Cremated with full state honours, her final farewell was attended by political leaders and film stars who gathered to celebrate a life steeped in melody. With over 12,000 songs, Asha wasn’t just a singer—she was an experience. While her sister’s voice symbolized purity, Asha carved her own path in the smoky clubs, vibrant dance floors, and playful rhythms of Bollywood. Her voice carried mischief, passion, and life—effortlessly shifting from sultry cabaret tunes to d
case-filed-against-haryanvi-singer-masoom-sharma-over-alleged-obscene-language-at-dehradun
Punjabi

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਖ਼ਿਲਾਫ਼ ਦੇਹਰਾਦੂਨ ਵਿੱਚ ਕੇਸ ਦਰਜ

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਵਿਰੁੱਧ ਦੇਹਰਾਦੂਨ ਦੇ ਡੀ.ਏ.ਵੀ. ਕਾਲਜ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਟੇਜ ਤੋਂ ਅਸ਼ਲੀਲ ਅਤੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
veteran-indian-singer-asha-bhosle-cremated-with-state-honours-in-mumbai
Punjabi

ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦਾ ਮੁੰਬਈ ਵਿੱਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਸੁਰੀਲੀ ਆਵਾਜ਼ ਦੀ ਮਲਿਕਾ ਅਤੇ ਪ੍ਰਸਿੱਧ ਭਾਰਤੀ ਗਾਇਕਾ ਆਸ਼ਾ ਭੌਂਸਲੇ ਬੀਤੇ ਦਿਨ 92 ਸਾਲ ਦੀ ਉਮਰ ਵਿੱਚ ਸਵਰਗਵਾਸ ਹੋ ਗਈ। ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link