Jan 29, 2022 12:48 AM - ANI

ਅਭਿਨੇਤਰੀ ਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਵੀਰਵਾਰ ਨੂੰ ਉਮਰ ਦਾ ਇਕ ਵਰ੍ਹਾ ਤੈਅ ਕਰ ਲਿਆ।
ਪਿਛਲੇ ਵਰ੍ਹੇ ਉਸ ਦੇ ਸਿੱਧਾਰਥ ਨਾਲ ਮਨਾਏ 27ਵੇਂ ਜਨਮ ਦਿਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਕਲਿੱਪ ਵਿਚ ਸਿੱਧਾਰਥ ਦੀ ਕਥਿਤ ਗਰਲਫ੍ਰੈਂਡ ਸ਼ਹਿਨਾਜ਼ ਨੂੰ ਉਹ ਝੁਲਾ ਕੇ ਪੂਲ ਵਿਚ ਸੁੱਟ ਰਹੇ ਹਨ ਜਦਕਿ ਬਾਕੀ ਸਾਰੇ ਹੱਸ ਰਹੇ ਹਨ। ਸਿੱਧਾਰਥ ਅਤੇ ਸ਼ਹਿਨਾਜ਼ ਨੂੰ ਪ੍ਰਸ਼ੰਸਕਾਂ ਵਲੋਂ ਸਿਡਨਾਜ਼ ਦਾ ਨਾਂ ਦਿੱਤਾ ਗਿਆ ਸੀ।
ਇਨ੍ਹਾਂ ਦੋਹਾਂ ਦੀਆਂ ਨਜ਼ਦੀਕੀਆਂ ਬਿੱਗ ਬੌਸ ਦੌਰਾਨ ਵਧੀਆਂ। ਹਾਲਾਂਕਿ ਅਧਿਕਾਰਿਤ ਤੌਰ ਤੇ ਉਨ੍ਹਾਂ ਆਪਣੇ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ। ਸਿੱਧਾਰਥ 2020 ਦੇ ਬਿਗ ਬੌਸ ਦੇ ਜੇਤੂ ਰਹੇ ਸਨ।
ਇਹ ਜੋੜੀ ਕਈ ਰਿਆਲਟੀ ਸ਼ੋਅਜ਼ ਜਿਵੇਂ ਬਿੱਗ ਬੌਸ ਓਟੀਟੀ ਅਤੇ ਡਾਂਸ ਦੀਵਾਨੇ^3 ਵਿਚ ਵੀ ਸ਼ਾਮਿਲ ਹੋਣ ਦੇ ਨਾਲ ਨਾਲ ਮਿਊਜ਼ਿਕ ਵੀਡੀਓਜ਼ ਭੁਲਾ ਦੂੰਗਾ ਅਤੇ ਸ਼ੋਨਾ ਸ਼ੋਨਾ ਵਿਚ ਵੀ ਇਕੱਠੇ ਨਜ਼ਰ ਆਏ ਸਨ। ਸ਼ਹਿਨਾਜ਼ ਨੇ ਸਿੱਧਾਰਥ ਦੀ ਯਾਦ ਵਿਚ ਮਿਉਜ਼ਿਕ ਵੀਡੀਓ ਤੂ ਯਹੀਂ ਹੈ ਜਾਰੀ ਕੀਤਾ ਸੀ।
2 ਸਤੰਬਰ 2021 ਨੂੰ ਮਹਿਜ਼ 40 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਸਿੱਧਾਰਥ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ।




