Sep 8, 2023 9:01 PM - CONNECT NEWS

ਪਾਕਿਸਤਾਨੀ ਅਦਾਕਾਰਾ ਨੌਸ਼ੀਨ ਸ਼ਾਹ ਵਲੋਂ 'ਹਦ ਕਰ ਦੀ' ਨਾਂ ਦੇ ਇੱਕ ਚੈਟ ਸ਼ੋਅ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ 'ਤੇ ਆਪਣੀ ਭੜਾਸ ਕੱਢੀ ਗਈ।
ਮੋਮਿਨ ਸਾਕਿਬ ਵਲੋਂ ਹੋਸਟ ਕੀਤੇ ਜਾਂਦੇ ਇਸ ਚੈਟ ਸ਼ੋਅ ਵਿਚ ਨੌਸ਼ੀਨ ਨੇ ਕਿਹਾ ਉਹ ਕੰਗਨਾ ਨੂੰ ਮਿਲ ਕੇ ਦੋ ਥੱਪੜ ਮਾਰਨਾ ਚਾਹੁੰਦੀ ਹੈ।
ਨੌਸ਼ੀਨ ਨੇ ਕਿਹਾ, "ਜਿਸ ਤਰ੍ਹਾਂ ਉਹ ਮੇਰੇ ਦੇਸ਼ ਅਤੇ ਪਾਕਿਸਤਾਨੀ ਫੌਜ ਬਾਰੇ ਗਲਤ ਬੋਲਦੀ ਹੈ ਮੈਂ ਉਸ ਦੀ ਅਕਲ ਨੂੰ ਸਲਾਮ ਕਰਦੀ ਹਾਂ ਕਿ ਉਸ ਨੂੰ ਕੁਝ ਪਤਾ ਨਹੀਂ ਪਰ ਉਹ ਦੇਸ਼ ਦੀ ਗੱਲ ਕਰਦੀ ਹੈ, ਉਹ ਵੀ ਕਿਸੇ ਹੋਰ ਦੇ ਦੇਸ਼ ਦੀ।"
ਨੌਸ਼ੀਨ ਨੇ ਕਿਹਾ ਕਿ ਕੰਗਨਾ ਅਜਿਹੇ ਬਿਆਨ ਦੇਣ ਦੀ ਬਜਾਏ ਆਪਣੇ ਦੇਸ਼, ਆਪਣੇ ਸਾਬਕਾ ਬੁਆਏਫ੍ਰੈਂਡ, ਆਪਣੇ ਵਿਵਾਦਾਂ ਅਤੇ ਆਪਣੀ ਐਕਟਿੰਗ ਵੱਲ ਧਿਆਨ ਦੇਵੇ।
ਪਾਕਿਸਤਾਨੀ ਅਦਾਕਾਰਾ ਨੇ ਕਿਹਾ ਕਿ ਕੰਗਣਾ ਸੋਹਣੀ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਹੈ ਪਰ ਦੂਜੇ ਲੋਕਾਂ ਅਤੇ ਮੁਲਕਾਂ ਦੀ ਬਦਖੋਹੀ ਕਰਨਾ ਉਸ 'ਤੇ ਇੱਕ ਕਟੱੜਪੰਥੀ ਦਾ ਧੱਬਾ ਲਗਾਉਂਦਾ ਹੈ।




