Jul 23, 2025 2:01 PM - Connect Newsroom

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਨੇ ਆਪਣੇ ਨਾਲ ਜੁੜੇ ਵਿਵਾਦਾਂ 'ਤੇ ਪਹਿਲੀ ਵਾਰ ਖੁੱਲ੍ਹ ਕੇ ਬਿਆਨ ਦਿੱਤਾ ਹੈ। 40 ਸਾਲ ਪਹਿਲਾਂ ਦੀ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਪਰੇਸ਼ ਰਾਵਲ ਨੇ ਕਿਹਾ ਮੈਂ ਜੋ ਕਿਹਾ ਕਹਿ ਦਿੱਤਾ, ਇਸ ਵਿੱਚ ਕੋਈ ਵੱਡੀ ਗੱਲ ਨਹੀਂ। ਲੋਕ ਇਸ ਨੂੰ ਵਧਾ ਚੜਾ ਕੇ ਪੇਸ਼ ਕਰਦੇ ਹਨ।
ਦਰਅਸਲ ਪਰੇਸ਼ ਰਾਵਲ ਤੋਂ ਉਸ ਬਿਆਨ ਬਾਰੇ ਪੁੱਛਿਆ ਗਿਆ, ਜਿਸ 'ਚ ਗਊ ਮੂਤਰ ਪੀਣ ਦੇ ਫਾਇਦੇ ਦਾ ਜ਼ਿਕਰ ਕੀਤਾ ਸੀ। ਇਸ 'ਤੇ ਪਰੇਸ਼ ਰਾਵਲ ਨੇ ਕਿਹਾ ਕਿ ਮੈਂ ਇਸ ਬਾਰੇ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦਾ।
ਇਸ ਦੌਰਾਨ ਜਦੋਂ ਉਨ੍ਹਾਂ ਤੋਂ ਅਕਸ਼ੈ ਕੁਮਾਰ ਨਾਲ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਅਸੀਂ ਦੋਵੇਂ ਸਹਿਕਰਮੀ ਹਾਂ। ਅਸੀਂ ਦੋਸਤ ਨਹੀਂ ਹਾਂ, ਕਿਉਂਕਿ ਦੋਸਤ ਹੋਣ ਲਈ ਰੋਜ਼ਾਨਾ ਮਿਲਣਾ ਪੈਂਦਾ ਹੈ।




