Jan 12, 2022 8:44 PM - Agencies/ Jasmine Singh

ਇਹ ਕਿੱਸਾ ਕਿਸੇ ਬਾਲੀਵੁੱਡ ਫਿ਼ਲਮ ਤੋਂ ਘੱਟ ਨਹੀਂ। ਪੰਜਾਬੀ ਗਾਇਕ ਅਫਸਾਨਾ ਖ਼ਾਨ ਅਤੇ ਸਾਜ਼ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਜਦੋਂ ਛੱਤੀਸਗੜ੍ਹ ਦੀ ਅਨੂ ਸ਼ਰਮਾ ਵੱਲੋਂ ਇਸ ਵਿਆਹ ਖਿ਼ਲਾਫ਼ ਪਟੀਸ਼ਨ ਦਾਇਰ ਕੀਤੀ ਗਈ ਹੈ।ਅਫਸਾਨਾ ਖ਼ਾਨ ਨਾਲ ਵਿਆਹ ਕਰਾਉਣ ਤੋਂ ਰੋਕਣ ਲਈ ਸਾਜ਼ ਦੇ ਖਿਲਾਫ਼ ਇਸ ਸਿ਼ਕਾਇਤ ਵਿਚ ਅਨੂ ਨੇ ਕਿਹਾ ਹੈ ਕਿ ਸਾਜ਼ ਨਾਲ ਉਸ ਦਾ ਤਲਾਕ ਕਾਨੂੰਨੀ ਤੌਰ 'ਤੇ ਨਹੀਂ ਹੋਇਆ ਹੈ।
ਇਕ ਪ੍ਰਮੁੱਖ ਅਖ਼ਬਾਰ ਮੁਤਾਬਕ ਅਨੁਗ੍ਰਹਿ ਰੰਜਨ ਉਰਫ਼ ਅਨੂੰ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਸਾਜਨ ਸ਼ਰਮਾ ਉਰਫ਼ ਸਾਜ਼ ਨੇ 7 ਸਾਲ ਪਹਿਲਾਂ ਉਸ ਨਾਲ ਵਿਆਹ ਕੀਤਾ ਸੀ।ਆਪਣੇ ਤਲਾਕ ਨੂੰ ਗ਼ੈਰ ਕਾਨੂੰਨੀ ਦੱਸਦੇ ਹੋਏ ਅਨੂੰ ਨੇ ਸਾਜ਼ ਅਤੇ ਅਫਸਾਨਾ ਖ਼ਾਨ ਦੇ ਵਿਆਹ ਨੂੰ ਗ਼ੈਰ ਕਾਨੂੰਨੀ ਦੱਸਿਆ ਹੈ। ਉਸ ਨੇ ਕਿਹਾ ਕਿ ਦਸੰਬਰ 2021 ਵਿਚ ਅਫਸਾਨਾ ਤੇ ਸਾਜ਼ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਸਾਜ਼ ਨਾਲ ਸੰਪਰਕ ਕਰਨ ਦੀ ਕੋਸਿ਼ਸ਼ ਕੀਤੀ ਪਰ ਉਸ ਨੇ ਫੋਨ ਨਹੀਂ ਚੱੁਕਿਆ। ਅਨੂੰ ਨੇ ਕਿਹਾ ਕਿ ਉਸ ਨੇ ਸਾਜ਼ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸਿ਼ਸ਼ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਸਾਜ਼ ਨੇ ਉਸ ਨੂੰ 2019 ਵਿਚ ਮੁਹਾਲੀ ਦੇ ਜਿ਼ਲ੍ਹਾ ਕੋਰਟ ਵਿਚ ਤਲਾਕ ਦੇ ਦਿੱਤਾ ਸੀ।




