15.3C Vancouver
ADS

Jul 10, 2025 5:17 PM - Connect Newsroom

ਪ੍ਰਾਜਕਤਾ ਕੋਲੀ ਨੇ ਟਾਈਮ 100 ਰਚਨਾਕਾਰ ਸੂਚੀ ਨਾਂਅ ਕਰਵਾਇਆ ਦਰਜ

Share On
prajakta-koli-becomes-first-indian-to-make-times-inaugural-100-creators-list
Known to her millions of fans as MostlySane, Prajakta is the only India-born creator to be included on this prestigious global list. (Photo: Instagram/mostlysane)

ਭਾਰਤੀ ਡਿਜੀਟਲ ਸਿਰਜਣਹਾਰ ਅਤੇ ਅਦਾਕਾਰਾ ਪ੍ਰਾਜਕਤਾ ਕੋਲੀ ਨੇ ਟਾਈਮ ਮੈਗਜ਼ੀਨ ਦੀ ਪਹਿਲੀ ਟਾਈਮ 100 ਰਚਨਾਕਾਰ ਸੂਚੀ 'ਚ ਜਗ੍ਹਾ ਬਣਾ ਲਈ ਹੈ। ਅਜਿਹਾ ਕਾਰਨਾਮਾ ਕਰਨ ਵਾਲੀ ਉਹ ਪਹਿਲੀ ਭਾਰਤੀ ਰਚਨਾਕਾਰ ਹੈ, ਜਿਸ ਨੇ ਇਸ ਵੱਕਾਰੀ ਸੂਚੀ 'ਚ ਨਾਂਅ ਦਰਜ ਕਰਵਾ ਕੇ ਕੌਮਾਂਤਰੀ ਪੱਧਰ 'ਤੇ ਮੀਲ ਪੱਥਰ ਕਾਇਮ ਕੀਤਾ ਹੈ।

ਟਾਈਮ ਮੈਗਜ਼ੀਨ ਦੀ ਇਹ ਸੂਚੀ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਡਿਜੀਟਲ ਰਚਨਾਕਾਰਾਂ ਦਾ ਸਨਮਾਨ ਕਰਨ ਵਾਲੀ ਹੈ। ਆਪਣੇ ਲੱਖਾਂ ਪ੍ਰਸ਼ੰਸਕਾਂ 'ਚ ਪ੍ਰਾਜਕਤਾ ਮੋਸਟਲੀਸੇਨ ਦੇ ਨਾਂ ਨਾਲ ਪਛਾਣ ਬਣਾ ਚੁੱਕੀ ਹੈ ਅਤੇ ਹੁਣ ਉਸ ਨੇ ਟਾਈਮ ਮੈਗਜ਼ੀਨ ਦੀ ਸੰਸਾਰ ਪੱਧਰੀ ਸੂਚੀ 'ਚ ਨਾਂਅ ਦਰਜ ਕਰਵਾ ਕੇ ਪਹਿਲੀ ਭਾਰਤੀ ਰਚਨਾਕਾਰ ਹੋਣ ਦਾ ਮਾਣ ਹਾਸਲ ਕਰ ਲਿਆ ਹੈ।

ਇਸ ਤਰ੍ਰਾਂ ਪ੍ਰਾਜਕਤਾ ਭਾਰਤੀ ਮੂਲ ਦੇ ਬਰਤਾਨਵੀ ਲੇਖਕ ਅਤੇ ਪਾਡਕਾਸਟ ਹੋਸਟ ਜੈ ਸ਼ੈਟੀ ,ਟੈਕ ਯੂਟਿਊਬਰ ਮਾਰਕਸ ਬ੍ਰਾਊਨਲੀ, ਅਤੇ ਟਿੱਕਟੋਕ ਸਨਸੇਸ਼ਨ ਚਾਰਲੀ ਡੀ'ਅਮੇਲੀਓ ਵਰਗੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਲੋਕਾਂ ਦੇ ਸ਼੍ਰੇਣੀ 'ਚ ਸ਼ਾਮਲ ਹੋ ਗਈ ਹੈ। ਪ੍ਰਾਜਕਤਾ ਦੇ ਯੂਟਿਊਬ ਤੇ 7 ਮਿਲੀਅਨ ਤੋਂ ਵਧ ਅਤੇ ਇੰਸਟਾਗ੍ਰਾਮ ਤੇ 8 ਮਿਲੀਅਨ ਤੋਂ ਵਧ ਫੋਲੋਅਰਜ਼ ਹਨ। ਪ੍ਰਾਜਕਤਾ ਦੀ ਪਰਸੰਗਕ ਖਾਸ ਭਰਪੂਰ ਅਤੇ ਸਮਾਜਿਕ ਤੌਰ 'ਤੇ ਜਾਗਰੂਕ ਕਰਨ ਵਾਲੀ ਸਮੱਗਰੀ ਬਹੁਤ ਪਸੰਦ ਕੀਤੀ ਜਾਂਦੀ ਹੈ।

Latest news

delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
kangana-ranaut-reacts-to-peddi-controversy
Punjabi

ਕੰਗਨਾ ਰਣੌਤ ਨੇ ਫਿਲਮ 'ਪੇਡੀ' ਵਿਵਾਦ 'ਤੇ ਦਿੱਤੀ ਪ੍ਰਤੀਕਿਰਿਆ

ਫਿਲਮ ‘ਪੇੱਡੀ’ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਔਰਤਾਂ ਦੀ ਪੇਸ਼ਕਾਰੀ ਅਤੇ ਮਨੋਰੰਜਨ ਉਦਯੋਗ ਵਿੱਚ ਵਧ ਰਹੀ ਟ੍ਰੋਲਿੰਗ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਕਿਹਾ ਕਿ ਔਰਤਾਂ ਨਾਲ ਵਸਤੂ ਵਾਂਗ ਵਰਤਾਅ ਸਿਰਫ਼ ਫਿਲਮਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜ ਦੇ ਹਰ ਪੱਧਰ ’ਤੇ ਇਹ ਸਮੱਸਿਆ ਮੌਜੂਦ ਹੈ।ਆਪਣੀ ਆਉਣ ਵਾਲੀ ਫਿਲਮ ‘ਭਾਰਤ ਭਾਗਿਆ ਵਿਧਾਤਾ’ ਦੇ ਪ੍ਰਚਾਰ ਦੌਰਾਨ ਕੰਗਨਾ ਨੇ ਕਿਹਾ ਕਿ “ਜੇ ਤੁਸੀਂ ਲੋਕਲ ਟ੍ਰੇਨ ਜਾਂ ਬੱਸ ਵਿੱਚ ਵੀ ਜਾਓ ਤਾਂ ਉੱਥੇ ਵੀ ਔਰਤਾਂ ਨਾਲ ਧੱਕਾ-ਮੁੱਕੀ ਅਤੇ ਗਲਤ ਵਰਤਾਅ ਹੁੰਦਾ ਹੈ। ਇਸ ਲਈ ਸਿਰਫ਼ ਫਿਲਮਾਂ ਨੂੰ ਦੋਸ਼ ਦੇਣਾ ਠੀਕ ਨਹੀਂ।”
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link