Jul 23, 2025 1:49 PM - Connect Newsroom

ਬਾਲੀਵੁੱਡ ਦੀਆਂ ਦੋ ਖੂਬਸੂਰਤ ਸੁੰਦਰੀਆਂ ਕਾਜੋਲ ਅਤੇ ਟਵਿੰਕਲ ਖੰਨਾ ਇਕੱਠੇ ਸਕ੍ਰੀਨ ਸਾਂਝੀ ਕਰਨ ਜਾ ਰਹੀਆਂ ਹਨ, ਪਰ ਕਿਸੇ ਫਿਲਮ ਲਈ ਨਹੀਂ,ਸਗੋਂ ਇੱਕ ਨਵੇਂ ਟਾਕ ਸ਼ੋਅ ਲਈ। ਪ੍ਰਾਈਮ ਵੀਡੀਓ ਇੰਡੀਆ ਨੇ ਬੀਤੇ ਦਿਨ 22 ਜੁਲਾਈ ਨੂੰ ਇੱਕ ਨਵੇਂ ਟਾਕ ਸ਼ੋਅ 'ਟੂ ਮਚ ਵਿਦ ਕਾਜੋਲ ਐਂਡ ਟਵਿੰਕਲ' ਦਾ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ, ਜਿਸਦੀ ਮੇਜ਼ਬਾਨੀ ਕਾਜੋਲ ਅਤੇ ਟਵਿੰਕਲ ਖੰਨਾ ਕਰਨਗੇ।
ਪ੍ਰਾਈਮ ਵੀਡੀਓ ਨੇ ਮੰਗਲਵਾਰ ਨੂੰ 'ਟੂ ਮਚ ਵਿਦ ਕਾਜੋਲ ਐਂਡ ਟਵਿੰਕਲ' ਦਾ ਪੋਸਟਰ ਜਾਰੀ ਕਰਕੇ ਆਪਣੇ ਸ਼ੋਅ ਦਾ ਐਲਾਨ ਕੀਤਾ। ਇਸ ਆਉਣ ਵਾਲੇ ਟਾਕ ਸ਼ੋਅ ਨੂੰ ਬਨਿਜਯ ਏਸ਼ੀਆ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। 'ਟੂ ਮਚ ਵਿਦ ਕਾਜੋਲ ਐਂਡ ਟਵਿੰਕਲ' ਵਿੱਚ ਦੋਵਾਂ ਸੁੰਦਰੀਆਂ ਦੀ ਊਰਜਾ,ਖੁੱਲ੍ਹ ਕੇ ਗੱਲਬਾਤ, ਹਾਸਾ ਅਤੇ ਟਿੱਪਣੀ ਅਤੇ ਹੋਰ ਬਹੁਤ ਕੁਝ ਦਿਖਾਇਆ ਜਾਵੇਗਾ।




