17.22C Vancouver
ADS

Jun 17, 2025 4:31 PM - Connect Newsroom

'ਸਰਦਾਰ ਜੀ 3' ਦੇ ਟ੍ਰੇਲਰ ਬਾਰੇ ਛਿੜੇ ਚਰਚੇ

Share On
punjabi-film-sardaar-ji-3-trailer-creates-lot-of-buzz
The teaser marks Diljit Dosanjh’s return as the quirky ghost hunter, summoned to rid a haunted mansion in the UK of a terrifying spirit.(Photo: Facebook/Diljit Dosanjh)

ਪੰਜਾਬੀ ਫਿਲਮ 'ਸਰਦਾਰ ਜੀ 3' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਇਸ ਨੂੰ ਲੈ ਕੇ ਪ੍ਰਸ਼ੰਸਕਾਂ ਅਤੇ ਸਿਨੇਮਾ ਪ੍ਰੇਮੀਆਂ 'ਚ ਕਈ ਤਰ੍ਰਾਂ ਦੇ ਚਰਚੇ ਛਿੜੇ ਹਨ। ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ 'ਚ ਨੀਰੂ ਬਾਜਵਾ, ਜੈਸਮੀਨ ਬਾਜਵਾ, ਗੁਲਸ਼ਨ ਗਰੋਵਰ, ਮਾਨਵ ਵਿਜ, ਸਪਨਾ ਪੱਬੀ ਆਦਿ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਫਿਲਮ 'ਚ ਭੂਤ ਭਜਾਉਣ ਦੇ ਕਾਰਜ ਨੂੰ ਐਕਸ਼ਨ ਅਤੇ ਕਾਮੇਡੀ ਨਾਲ ਮਿਲਾ ਕੇ ਪੇਸ਼ ਕੀਤਾ ਗਿਆ ਹੈ। ਅਮਰ ਹੁੰਦਲ ਦੇ ਨਿਰਦੇਸ਼ਨ ਵਾਲੀ ਇਹ ਫਿਲਮ 27 ਜੂਨ ਨੂੰ ਰਿਲੀਜ਼ ਹੋਵੇਗੀ। ਦਿਲਜੀਤ ਦੋਸਾਂਝ ਨੇ ਇਕ ਭੂਤ ਸ਼ਿਕਾਰੀ ਦੇ ਰੂਪ 'ਚ ਇਸ ਫਿਲਮ 'ਚ ਸਰਦਾਰ ਜੀ ਦੀ ਭੂਮਿਕਾ ਬਾਰੇ ਵਾਪਸੀ ਕੀਤੀ ਹੈ। ਜਿਸ ਨੂੰ ਬ੍ਰਿਟੇਨ 'ਚ ਇਕ ਡਰਾਉਣੀ ਆਤਮਾ ਤੋਂ ਪ੍ਰਭਾਵਿਤ ਹਵੇਲੀ ਨੂੰ ਛੁਡਾਉਣ ਲਈ ਸੱਦਿਆ ਜਾਂਦਾ ਹੈ।

ਦਿਲਜੀਤ ਦੋਸਾਂਝ ਦਾ ਵੀ ਇਸ ਫਿਲਮ ਬਾਰੇ ਕਹਿਣਾ ਹੈ ਕਿ ਸਰਦਾਰ ਜੀ ਟਾਈਟਲ ਵਾਲੀਆਂ ਫਿਲਮਾਂ ਦੀ ਲੜੀ ਡਰਾਉਣੇ ਅਤੇ ਖਾਸ ਭਰਪੂਰ ਅੰਦਾਜ਼ ਦੀ ਪੇਸ਼ਕਾਰੀ ਲਈ ਵਿਸ਼ੇਸ਼ ਸਥਾਨ ਰੱਖਦੀ ਹੈ। ਫਿਲਮ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਹੈ।

Latest news

arshdeep-singh-confirms-relationship-with-samreen-kaur
Punjabi

ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਸਮਰੀਨ ਨਾਲ ਰਿਸ਼ਤੇ ’ਤੇ ਮੋਹਰ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖ਼ਰਕਾਰ ਮਾਡਲ ਤੇ ਅਦਾਕਾਰਾ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਅਰਸ਼ਦੀਪ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਮਰੀਨ ਕੌਰ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਅਰਸ਼ਦੀਪ ਨੇ ਇਨ੍ਹਾਂ ਤਸਵੀਰਾਂ ਦਾ ਕੈਪਸ਼ਨ "My Person" (ਮਾਈ ਪਰਸਨ) ਲਿਖਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ’ਤੇ ਅਧਿਕਾਰਤ ਤੌਰ ’ਤੇ ਮੋਹਰ ਲੱਗ ਗਈ ਹੈ।
punjabi-singer-and-actor-jassie-gills-mother-ravinder-kaur-dies-after-brief-illness
Punjabi

ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੇ ਮਾਤਾ ਦਾ ਦਿਹਾਂਤ

ਪ੍ਰਸਿੱਧ ਪੰਜਾਬੀ ਗਾਇਕ ਤੇ ਪਾਲੀਵੁੱਡ-ਬਾਲੀਵੁੱਡ ਫਿਲਮਾਂ ਦੇ ਚਰਚਿਤ ਅਦਾਕਾਰ ਜੱਸੀ ਗਿੱਲ ਵਾਸੀ ਪਿੰਡ ਜੰਡਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਰਵਿੰਦਰ ਕੌਰ ਪਤਨੀ ਗੁਰਮਿੰਦਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਉਪਰੰਤ ਅਚਨਚੇਤ ਦਿਹਾਂਤ ਹੋ ਗਿਆ। ਮਾਤਾ ਰਵਿੰਦਰ ਕੌਰ ਆਪਣੇ ਪਿੱਛੇ 3 ਲੜਕੀਆਂ ਤੇ 1 ਲੜਕਾ ਜਸਦੀਪ ਸਿੰਘ ਉਰਫ ਜੱਸੀ ਗਿੱਲ ਨੂੰ ਛੱਡ ਗਏ ਹਨ।
jennifer-winget-says-she-has-married-businessman-william-ishmael
Punjabi

ਅਦਾਕਾਰਾ ਜੈਨੀਫਰ ਨੇ ਕਾਰੋਬਾਰੀ ਵਿਲੀਅਮ ਇਸ਼ਮੇਲ ਨਾਲ ਰਚਾਇਆ ਵਿਆਹ

ਮਸ਼ਹੂਰ ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਜੈਨੀਫਰ ਵਿੰਗਟ ਨੇ ਮਸ਼ਹੂਰ ਕਾਰੋਬਾਰੀ ਵਿਲੀਅਮ ਇਸ਼ਮੇਲ ਨਾਲ ਵਿਆਹ ਕਰਵਾ ਲਿਆ ਹੈ। ‘ਬੇਹੱਦ’ ਅਤੇ ‘ਸਰਸਵਤੀਚੰਦਰ’ ਵਰਗੇ ਸੁਪਰਹਿੱਟ ਡਰਾਮਾ ਲੜੀਵਾਰਾਂ ਰਾਹੀਂ ਘਰ-ਘਰ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਨੇ ਬੀਤੇ ਦਿਨੀਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਵੀਡੀਓ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ।
diljit-dosanjh-calls-for-students-concerns-to-be-heard-after-sharing-support-on-social-media
Punjabi

ਵਿਦਿਆਰਥੀਆਂ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ: ਦਿਲਜੀਤ ਦੋਸਾਂਝ

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਾਕਰੋਚ ਜਨਤਾ ਪਾਰਟੀ ਦਾ ਸਾਥ ਦਿੰਦੇ ਹੋਏ ਉਨ੍ਹਾਂ ਦੇ ਹੱਕ ਵਿਚ ਆਵਾਜ਼ ਚੁੱਕੀ ਹੈ। ਕਾਕਰੋਚ ਜਨਤਾ ਪਾਰਟੀ ਵਲੋਂ ਬੀਤੇ ਦਿਨੀਂ ਸੰਸਦ ਮਾਰਚ ਕੀਤਾ ਗਿਆ ਸੀ, ਜਿਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨਾਲ ਬਹੁਤ ਬੁਰਾ ਵਿਵਹਾਰ ਕੀਤਾ। ਉਨ੍ਹਾਂ ਨੂੰ ਭਜਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਆਸੂ ਗੈਸ ਦੇ ਗੋਲੇ ਛੱਡੇ।
cbfc-certification-for-tarsem-jassars-dastaar-delayed-ahead-of-scheduled-july-17-release
Punjabi

'ਸਤਲੁਜ' ਤੋਂ ਬਾਅਦ 'ਦਸਤਾਰ' ਦੀ ਰਿਲੀਜ਼ 'ਤੇ ਸੰਕਟ, ਫਿਲਮ ਨੂੰ ਹਜੇ ਤੱਕ ਨਹੀਂ ਮਿਲਿਆ ਸੈਂਸਰ ਬੋਰਡ ਤੋਂ ਸਰਟੀਫਿਕੇਟ

ਸੈਂਸਰ ਬੋਰਡ ਅਕਸਰ ਪੰਜਾਬ ਨਾਲ ਸੰਬੰਧਿਤ, ਸਿੱਖਾਂ ਨਾਲ ਸੰਬੰਧਿਤ ਫਿਲਮਾਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਬਹੁਤੀਆਂ ਫਿਲਮਾਂ ਵਿਚ ਜਾਂ ਤਾਂ ਕਾਂਟ ਛਾਂਟ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਵੱਡੇ ਪਰਦੇ 'ਤੇ ਉਨ੍ਹਾਂ ਦੀ ਰਿਲੀਜ਼ 'ਤੇ ਅੜਿਕਾ ਡਾਹ ਦਿੱਤਾ ਜਾਂਦਾ ਹੈ। ਪਿਛਲੇ ਸਮੇਂ ਵਿੱਚ ਬੱਬੂ ਮਾਨ ਦੀ ਹਵਾਏ, ਅਮਰਦੀਪ ਸਿੰਘ ਗਿੱਲ ਦੀ ਸ਼ਹਾਦਤ, ਜਿਸ ਦਾ ਨਾਂਅ ਬਾਅਦ ਵਿੱਚ 'ਪਾਣੀ' ਕਰ ਦਿੱਤਾ ਗਿਆ ਸੀ, ਐਮੀ ਵਿਰਕ ਦੀ 'ਚੜਦੀ ਕਲਾ', ਤੇ 'ਉੜਤਾ ਪੰਜਾਬ' ਦੀ ਰਿਲੀਜ਼ ਅੱਗੇ ਪ੍ਰਸ਼ਨ ਚਿੰਨ ਲਗਾਇਆ ਗਿਆ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link