Dec 30, 2021 10:48 PM - Jasmine Singh

ਗੈਂਗਸਟਰ ਸੁੱਖਾ ਕਾਹਲਵਾਂ ਦੀ ਜਿ਼ੰਦਗੀ ਅਤੇ ਜੁਰਮਾਂ 'ਤੇ ਆਧਾਰਿਤ ਪੰਜਾਬੀ ਫਿ਼ਲਮ 'ਸ਼ੂਟਰ" ਨੂੰ ਆਖਿ਼ਰ ਰਿਲੀਜਿ਼ੰਗ ਡੇਟ ਮਿਲ ਗਈ ਹੈ।
2020 ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦ ਸਿੰਘ ਨੇ ਇਸ ਫਿ਼ਲਮ ਨੂੰ ਇਸ ਦਲੀਲ ਨਾਲ ਬੈਨ ਕਰਨ ਦੇ ਹੁਕਮ ਦਿੱਤੇ ਸਨ ਕਿ 'ਇਹ ਫਿ਼ਲਮ ਹਿੰਸਾ, ਘਿਨਾਉਣੇ ਜੁਰਮ, ਜਬਰੀ ਵਸੂਲੀ, ਦਹਿਸ਼ਤ ਅਤੇ ਅਪਰਾਧ ਨੂੰ ਪ੍ਰਮੋਟ ਕਰਦੀ ਹੈ।"
ਪਰ ਬੀ. ਜੇ. ਰੰਧਾਵਾ, ਸਵਾਲਿਨਾ, ਵੱਡਾ ਗਰੇਵਾਲ, ਕਨਿਕਾ ਮਾਨ ਵਰਗੇ ਕਲਾਕਾਰਾਂ ਵਾਲੀ ਇਹ ਫਿ਼ਲਮ ਬਹੁਤ ਸਾਰੇ ਅੜਿੱਕਿਆਂ ਨੂੰ ਪਾਰ ਕਰਦਿਆਂ 4 ਫਰਵਰੀ, 2022 ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।




