Oct 3, 2022 12:26 PM - Agencies

ਪੰਜਾਬੀ ਅਦਾਕਾਰ ਅਤੇ ਗਾਇਕ ਅਲਫਾਜ਼ ਅਜੇ ਵੀ ਇੱਕ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ਵਿਚ ਹਨ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਗਾਇਕ-ਰੈਪਰ ਹਨੀ ਸਿੰਘ ਨੇ ਇੰਸਟਾਗ੍ਰਾਮ ਪੋਸਟ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਹਾਲ ਹੀ ਵਿਚ ਮੋਹਾਲੀ ਵਿਚ ਇੱਕ ਢਾਬੇ 'ਤੇ ਹੋਏ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿਚ ਰਾਏਪੁਰ ਰਾਣੀ ਦੇ ਰਹਿਣ ਵਾਲੇ ਵਿੱਕੀ ਖਿਲਾਫ਼ ਮੋਹਾਲੀ ਦੇ ਲਾਂਡਰਾਂ-ਬਨੂੜ ਰੋਡ 'ਤੇ ਪਿਕ-ਅੱਪ ਟੈਂਪੋ ਨਾਲ ਅਲਫਾਜ਼ ਨੂੰ ਟੱਕਰ ਮਾਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਅਲਫਾਜ਼ ਐਤਵਾਰ ਰਾਤ ਨੂੰ ਆਪਣੇ ਤਿੰਨ ਦੋਸਤਾਂ ਨਾਲ ਰਾਤ ਦਾ ਖਾਣਾ ਖਾਣ ਤੋਂ ਬਾਅਦ ਪਾਲ ਢਾਬੇ ਤੋਂ ਬਾਹਰ ਆ ਰਹੇ ਸਨ ਤਾਂ ਸ਼ੱਕੀ ਵਿੱਕੀ ਅਤੇ ਢਾਬਾ ਮਾਲਕ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਹੋ ਰਹੀ ਸੀ। ਵਿੱਕੀ ਨੇ ਅਲਫਾਜ਼ ਨੂੰ ਵਿਚ ਪੈ ਕੇ ਮਾਮਲਾ ਸੁਲਾਝਾਉਣ ਲਈ ਕਿਹਾ ਪਰ ਢਾਬੇ ਵੱਲੋਂ ਉਸ ਦੇ ਪੈਸੇ ਵਾਪਸ ਨਾ ਕਰਨ ਕਰਕੇ ਉਸ ਨੇ ਢਾਬੇ ਵਾਲੇ ਦੇ ਟੈਂਪੂ ਨਾਲ ਭੱਜਣ ਦੀ ਕੋਸ਼ਿਸ਼। ਭੱਜਣ ਸਮੇਂ ਉਸ ਨੇ ਅਲਫ਼ਾਜ਼ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਸ ਤੋਂ ਪਹਿਲਾਂ ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਅਲਫਾਜ਼ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਦੇ ਬੈੱਡ 'ਤੇ ਪਿਆ ਜਾ ਸਕਦਾ ਹੈ।




