11.74C Vancouver
ADS

Nov 2, 2022 2:06 PM - Agencies

ਪੰਜਾਬੀ ਗਾਇਕ ਏ. ਪੀ. ਢਿੱਲੋਂ ਹਸਪਤਾਲ 'ਚ ਭਰਤੀ

Share On
punjabi-singer-ap-dhillon-hospitalized
Punjabi singer AP Dhillon hospitalized (Photo: Agencies)

ਇੰਡੋ-ਕੈਨੇਡੀਅਨ ਗਾਇਕ ਅਤੇ ਰੈਪਰ ਏ. ਪੀ. ਢਿੱਲੋਂ (ਅਮ੍ਰਿਤਪਾਲ ਸਿੰਘ ਢਿੱਲੋਂ) ਅਮਰੀਕਾ ਟੂਰ ਦੌਰਾਨ ਇੰਜਰੀ ਕਾਰਨ ਹਸਪਤਾਲ ਵਿਚ ਭਰਤੀ ਹਨ।


ਦੱਸ ਦਈਏ ਕਿ 'ਬ੍ਰਾਊਨ ਮੁੰਡੇ', 'ਡਿਜ਼ਾਇਰ' ਅਤੇ 'ਸਮਰ ਹਾਈ' ਵਰਗੇ ਹਿੱਟ ਗੀਤ ਗਾਉਣ ਵਾਲੇ ਪੰਜਾਬੀ ਗਾਇਕ ਏ. ਪੀ. ਢਿੱਲੋਂ 8 ਅਕਤੂਬਰ ਤੋਂ ਉੱਤਰੀ ਅਮਰੀਕਾ ਲਈ ਟੂਰ 'ਤੇ ਸਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਹ ਟੂਰ 4 ਨਵੰਬਰ ਨੂੰ ਖਤਮ ਹੋਣਾ ਸੀ।

ਉਹ ਅਮਰੀਕਾ ਦੇ ਲਾਸ ਏਜੰਲਸ ਅਤੇ ਸਾਨ ਫਰਾਂਸਿਸਕੋ ਵਿਚ ਕੰਸਰਟ ਕਰਨ ਲਈ ਪੁੱਜੇ ਸਨ ਪਰ ਇੰਜਰੀ ਕਾਰਨ ਉਨ੍ਹਾਂ ਨੂੰ ਇਹ ਪ੍ਰੋਗਰਾਮ ਰੱਦ ਕਰਨਾ ਪਿਆ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਹਸਪਤਾਲ ਵਿਚ ਭਰਤੀ ਹੋਣ ਮਗਰੋਂ ਦੀ ਤਸਵੀਰ ਸਾਂਝੀ ਕੀਤੀ ਤੇ ਆਪਣੇ ਫੈਨਜ਼ ਕੋਲੋਂ ਮੁਆਫੀ ਮੰਗੀ। ਉਨ੍ਹਾਂ ਕਿਹਾ ਕਿ ਉਹ ਠੀਕ ਹਨ ਪਰ ਕੰਸਰਟ ਵਿਚ ਨਹੀਂ ਜਾ ਸਕਦੇ।

ਇਸ ਦੇ ਬਾਅਦ ਉਨ੍ਹਾਂ ਇਕ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ 1 ਅਤੇ 2 ਨਵੰਬਰ ਨੂੰ ਹੋਣ ਵਾਲੇ ਕੰਸਰਟ ਹੁਣ ਉਹ 13 ਅਤੇ 14 ਦਸੰਬਰ ਨੂੰ ਕਰਨਗੇ। ਇਸ ਦੇ ਇਲਾਵਾ ਲਾਸ ਏਂਜਲਸ ਵਿਚ ਜਿਹੜਾ ਕੰਸਰਟ 4 ਨਵੰਬਰ ਨੂੰ ਹੋਣਾ ਸੀ ਹੁਣ ਉਹ 11 ਦਸੰਬਰ ਨੂੰ ਹੋਵੇਗਾ।

Latest news

the-actor-in-me-died-mawra-hocane-on-sanam-teri-kasams-failure
Punjabi

ਮੇਰੇ ਅੰਦਰਲਾ ਅਦਾਕਾਰ ਮਰ ਚੁੱਕਾ ਹੈ: ਮਾਵਰਾ ਹੋਕੇਨ

ਪ੍ਰਸਿੱਧ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ ਨੂੰ 2016 ਦੀ ਫਿਲਮ 'ਸਨਮ ਤੇਰੀ ਕਸਮ' ਵਿੱਚ ਸਰਸਵਤੀ ਉਰਫ਼ ਸਾਰੂ ਦੀ ਭੂਮਿਕਾ ਲਈ ਭਾਰਤ 'ਚ ਬਹੁਤ ਪਸੰਦ ਕੀਤਾ ਜਾਂਦਾ ਹੈ। ਉਹ ਹਰਸ਼ਵਰਧਨ ਰਾਣੇ ਦੇ ਨਾਲ ਫਿਲਮ ਚ ਨਜ਼ਰ ਆਈ ਸੀ ਅਤੇ ਭਾਵੇਂ ਇਹ ਫਿਲਮ ਉਸ ਸਮੇਂ ਬਾਕਸ ਆਫਿਸ 'ਤੇ ਅਸਫਲ ਰਹੀ ਸੀ ਪਰ ਇਸ ਨੇ ਸਮੇਂ ਦੇ ਨਾਲ ਸ਼ਾਨਦਾਰ ਪ੍ਰਸਿੱਧੀ ਹਾਸਲ ਕੀਤੀ।
exclusive-harshvardhan-rane-greets-mawra-hocane-on-marriage-regrets-losing-touch
Punjabi

EXCLUSIVE! ਹਰਸ਼ਵਰਧਨ ਰਾਣੇ ਨੇ ਪਾਕਿਸਤਾਨੀ ਅਦਾਕਾਰਾ ਮਾਵਰਾ ਹੋਕੇਨ ਨੂੰ ਵਿਆਹ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

'ਸਨਮ ਤੇਰੀ ਕਸਮ' (2016) ਦੀ ਜ਼ਬਰਦਸਤ ਫੈਨ ਫੋਲੋਇੰਗ ਨੂੰ ਕੌਣ ਨਹੀਂ ਜਾਣਦਾ? ਰਾਧਿਕਾ ਰਾਓ ਅਤੇ ਵਿਨੈ ਸਪਰੂ ਵਲੋਂ ਨਿਰਦੇਸ਼ਿਤ, ਇਸ ਫਿਲਮ 'ਚ ਹਰਸ਼ਵਰਧਨ ਰਾਣੇ ਅਤੇ ਮਾਵਰਾ ਹੋਕੇਨ ਮੁੱਖ ਭੂਮਿਕਾਵਾਂ ਵਿੱਚ ਸਨ ਅਤੇ ਬਾਲੀਵੁੱਡ ਦੇ ਸਭ ਤੋਂ ਪਿਆਰੇ ਰੋਮਾਂਟਿਕ ਡਰਾਮੇ ਵਿਚੋਂ ਇਕ ਹੈ।
vikrant-massey-shares-first-pictures-of-son-vardaan-on-his-first-birthday
Punjabi

ਵਿਕਰਾਂਤ ਮੈਸੀ ਨੇ ਪਹਿਲੀ ਵਾਰ ਦਿਖਾਇਆ ਬੇਟੇ ਵਰਦਾਨ ਦਾ ਚਿਹਰਾ

ਬਾਲੀਵੁੱਡ ਅਦਾਕਾਰ ਵਿਕਰਾਂਤ ਮੈਸੀ ਕੁਝ ਸਮਾਂ ਪਹਿਲਾਂ ਬ੍ਰੇਕ ਦਾ ਐਲਾਨ ਕਰਕੇ ਸੁਰਖੀਆਂ ਵਿੱਚ ਆਏ ਸਨ। ਹੁਣ ਉਨ੍ਹਾਂ ਨੇ ਆਪਣੇ ਬੇਟੇ ਦੇ ਪਹਿਲੇ ਜਨਮਦਿਨ ’ਤੇ ਪ੍ਰਸ਼ੰਸਕਾਂ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਬੇਟੇ ਦਾ ਚਿਹਰਾ ਪਹਿਲੀ ਵਾਰ ਨਜ਼ਰ ਆ ਰਿਹਾ ਹੈ। ਇਹ ਜੋੜਾ ਆਪਣੇ ਬੇਟੇ ਦਾ ਪਹਿਲਾ ਜਨਮਦਿਨ ਮਨਾ ਰਿਹਾ ਹੈ ਅਤੇ ਇਸ ਮੌਕੇ ਉਨ੍ਹਾਂ ਨੇ ਪਰਿਵਾਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
diljit-updates-on-the-release-of-punjab95
Punjabi

‘ਪੰਜਾਬ 95’ ਦੀ ਰਿਲੀਜ਼ ਨੂੰ ਲੈ ਕੇ ਦਿਲਜੀਤ ਦੁਸਾਂਝ ਨੇ ਆਖੀ ਇਹ ਗੱਲ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਫਿਲਮ ‘ਪੰਜਾਬ-95’ ਦੀ ਰਿਲੀਜ਼ ਨੂੰ ਲੈ ਕੇ ਲਾਈਵ ਹੋਏ। ਪਹਿਲਾਂ ਉਨ੍ਹਾਂ ਦੀ ਫਿਲਮ ‘ਪੰਜਾਬ-95’ 7 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਕਰਕੇ ਇਹ ਰਿਲੀਜ਼ ਨਹੀਂ ਹੋ ਸਕੀ। ਹੁਣ ਦਿਲਜੀਤ ਨੇ ਲਾਈਵ ਹੋ ਕੇ ਇਸ ‘ਤੇ ਬਿਆਨ ਦਿੱਤਾ ਹੈ।
ludhiana-court-issues-arrest-warrant-against-actor-sonu-sood-in-fraud-case
Punjabi

ਅਦਾਕਾਰ ਸੋਨੂੰ ਸੂਦ ਦੀਆਂ ਵਧੀਆਂ ਮੁਸ਼ਕਿਲਾਂ, ਲੁਧਿਆਣਾ ਦੀ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਕੀਤਾ ਜਾਰੀ

ਲੁਧਿਆਣਾ ਦੀ ਅਦਾਲਤ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। 10 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ, ਸੋਨੂੰ ਸੂਦ ਲੁਧਿਆਣਾ ਅਦਾਲਤ ਵਿੱਚ ਗਵਾਹੀ ਦੇਣ ਲਈ ਪੇਸ਼ ਨਹੀਂ ਹੋਇਆ। ਇਸ ਤੋਂ ਬਾਅਦ ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਰਮਨਪ੍ਰੀਤ ਕੌਰ ਨੇ ਸੋਨੂੰ ਸੂਦ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਜੋ ਕਿ ਗੈਰ-ਜ਼ਮਾਨਤੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link