Dec 9, 2021 10:38 PM -

ਹੈਪੀ ਬੰਡਾਲੇ ਦੇ ਲਿਖੇ ਤੇ ਪੰਜਾਬੀ ਗਾਇਕਾ ਸੋਨੀ ਮਾਨ ਦੇ ਗਾਏ ਗੀਤ 'ਸੁਣ ਤੱਤਾ ਤੱਤਾ' ਨੇ ਵਿਵਾਦ ਖਡ਼੍ਹਾ ਕਰ ਦਿੱਤਾ ਹੈ।ਗੀਤ ਦੇ ਵੀਡੀਓ ਫ਼ਿਲਮਾਂਕਣ ਵਿਚ ਵੱਖ ਵੱਖ ਚਰਚਿਤ ਹਸਤੀਆਂ,ਸੱਚਮੁੱਚ ਦੀਆਂ ਘਟਨਾਵਾਂ ਅਤੇ ਪੰਜਾਬ ਦੇ ਵਿਵਾਦਤ ਵਿਅਕਤੀਆਂ ਦੀਆਂ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਕਾਰਨ ਵਾਹਵਾ ਰੌਲਾ ਰੱਪਾ ਪੈ ਗਿਆ ਹੈ।
ਗਾਇਕਾ ਨੇ ਹੁਣੇ ਜਿਹੇ ਹੀ ਕਥਿਤ ਤੌਰ 'ਤੇ ਦੋਸ਼ ਲਾਇਆ ਹੈ ਕਿ ਗੈਂਗਸਟਰ ਤੋਂ ਸਮਾਜਿਕ ਕਾਰਕੁਨ ਬਣੇ ਲੱਖਾ ਸਿਧਾਣਾ ਨੇ ਪਿਛਲੇ ਦਿਨੀਂ ਆਪਣੇ ਬੰਦਿਆਂ ਸਮੇਤ ਉਸ ਦੇ ਘਰ ਬਾਹਰ ਫਾਇਰਿੰਗ ਕਰ ਕੇ ਉਸ ਨੂੰ ਧਮਕਾਉਣ ਦਾ ਯਤਨ ਕੀਤਾ।
ਸੋਨੀ ਮੁਤਾਬਕ ਉਸ ਦੇ ਸਭ ਤੋਂ ਤਾਜ਼ਾ ਗੀਤ 'ਸੁਣ ਤੱਤਾ ਤੱਤਾ' ਦੇ ਇੱਕ ਹਿੱਸੇ ਵਿੱਚ ਲੱਖਾ ਸਿਧਾਣਾ ਦੀ ਤਸਵੀਰ ਇਸਤੇਮਾਲ ਕੀਤੀ ਗਈ ਹੈ।
ਲੱਖਾ ਸਿਧਾਣਾ ਨੇ ਸੋਨੀ ਨੂੰ ਤਸਵੀਰ ਹਟਾਉਣ ਲਈ ਕਿਹਾ ਪਰ ਗਾਇਕਾ ਨੇ ਇਨਕਾਰ ਕਰ ਦਿੱਤਾ।ਇਸ ਤੋਂ ਭੜਕੇ ਲੱਖਾ ਨੇ ਸੋਨੀ ਮਾਨ ਦੇ ਪਰਿਵਾਰ ਨੂੰ ਧਮਕਾਉਣ ਅਤੇ ਉਸ ਦੇ ਘਰ ਬਾਹਰ ਗੋਲੀਆਂ ਚਲਾਉਣ ਲਈ ਆਪਣੇ ਬੰਦੇ ਭੇਜੇ।




