Nov 23, 2021 12:53 AM -

ਮਸ਼ਹੂਰ ਸੱਭਿਆਚਾਰਿਕ ਗਾਇਕਾ, ਗੁਰਮੀਤ ਬਾਵਾ ਜੋ ਲੰਬੇ ਸਮੇਂ ਤੋਂ ਬਿਮਾਰੀ ਨਾਲ ਲੜ ਰਹੇ ਸਨ, ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਇਸ ਘਟਨਾ ਨੇ ਪ੍ਰਸ਼ੰਸਕਾਂ ਅਤੇ ਸੰਗੀਤ ਉਦਯੋਗ ਵਿੱਚ ਸੋਗ ਪ੍ਰਗਟ ਕਰ ਦਿੱਤਾ।
77 ਸਾਲਾ ਗਾਇਕਾ ਨੂੰ 'ਹੇਕ ਦੀ ਮਲਿਕਾ' ਵਜੋਂ ਜਾਣਿਆ ਜਾਂਦਾ ਸੀ ਅਤ ਉਹ ਕੁਝ ਪੁਰਾਣੇ ਮਹਾਨ ਕਲਾਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ 35 ਦੇਸ਼ਾਂ 'ਚ ਪ੍ਰਦਰਸ਼ਨ ਕੀਤਾ ਸੀ ਅਤੇ ਉਨ੍ਹਾਂ ਦੀ ਸਭ ਤੋਂ ਲੰਬੀ 'ਹੇਕ' ਜਾਰਜੀਆ ਦੇਸ਼ ਵਿਖੇ ਪ੍ਰਦਰਸ਼ਨ ਦੌਰਾਨ ਰਿਕਾਰਡ ਕੀਤੀ ਗਈ ਸੀ।
ਲੋਕ ਉਨ੍ਹਾਂ ਨੂੰ ਚਿਮਟਾ, ਤੁੰਬੀ ਅਤੇ ਢੋਲਕੀ ਵਰਗੇ ਲੋਕ ਸਾਜ਼ਾਂ ਨਾਲ ਪੇਸ਼ਕਾਰੀ ਕਰਨ ਵਜੋਂ ਪਿਆਰ ਨਾਲ ਯਾਦ ਕਰਦੇ ਹਨ। ਉਹ ਦੂਰਦਰਸ਼ਨ ਚੈਨਲ 'ਤੇ ਪ੍ਰਦਰਸ਼ਨ ਕਰਨ ਵਾਲੇ ਪਹਿਲੀ ਮਹਿਲਾ ਗਾਇਕਾ ਵੀ ਸਨ।
ਸੰਗੀਤ ਅਤੇ ਕਲਾ ਉਦਯੋਗ ਦੇ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਕੀਤਾ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੇ ਮੰਤਰੀ, ਪਰਗਟ ਸਿੰਘ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਕੀਤਾ।




