Sep 11, 2023 9:27 PM - CONNECT NEWS
ਸਾਊਥ ਹੀਰੋ ਅੱਲੂ ਅਰਜੁਨ "ਪੁਸ਼ਪਾ-1: ਦਿ ਰਾਈਜ਼" ਦੀ ਸਫਲਤਾ ਤੋਂ ਬਾਅਦ ਇਸ ਦੇ ਸੀਕਵਲ ਨਾਲ ਵਾਪਸ ਗਏ ਹਨ।
"ਪੁਸ਼ਪਾ-2: ਦਿ ਰੂਲ" ਅਗਲੇ ਸਾਲ 15 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ, ਨਿਰਮਾਤਾਵਾਂ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ।
ਇਹ ਘੋਸ਼ਣਾ ਉਦੋਂ ਹੋਈ ਹੈ ਜਦੋਂ ਲੀਡ ਸਟਾਰ ਅਰਜੁਨ ਨੂੰ "ਪੁਸ਼ਪਾ-1: ਦਿ ਰਾਈਜ਼" ਲਈ ਸਰਬੋਤਮ ਅਭਿਨੇਤਾ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਫਿਲਮ ਦੀ ਰਿਲੀਜ਼ ਡੇਟ ਵੀ ਸ਼ੇਅਰ ਕੀਤੀ ਹੈ।
ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਕਈ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ। ਸੁਕੁਮਾਰ ਵਲੋਂ ਨਿਰਦੇਸ਼ਿਤ, ਮਿਥਰੀ ਮੂਵੀ ਮੇਕਰਸ ਵਲੋਂ ਨਿਰਮਿਤ, ਪੁਸ਼ਪਾ-2 ਵਿਚ ਅੱਲੂ ਅਰਜੁਨ, ਰਸ਼ਮਿਕਾ ਅਤੇ ਫਹਾਦ ਫਾਸਿਲ ਮੁੱਖ ਭੂਮਿਕਾਵਾਂ ਵਿਚ ਹਨ।




