Oct 10, 2023 8:37 PM - CONNECT NEWS

ਰਾਜ ਕੁੰਦਰਾ ਪਹਿਲਾਂ ਪੋਰਨੋਗ੍ਰਾਫੀ ਕੇਸ ਵਿਚ ਆਪਣੀ ਗ੍ਰਿਫਤਾਰੀ ਨਾਲ ਹੈੱਡਲਾਈਨਸ ਵਿਚ ਆਏ ਅਤੇ ਬਾਅਦ ਵਿਚ ਆਪਣੇ ਵੱਖਰੇ ਤਰ੍ਹਾਂ ਦੇ ਫੇਸ ਮਾਸਕ ਕਾਰਨ ਸੁਰਖੀਆਂ ਵਿਚ ਰਹੇ।
ਹੁਣ ਹਾਲ ਹੀ ਵਿਚ ਰਾਜ ਕੁੰਦਰਾ ਨੇ ਇੱਕ ਸਟੈਂਡ-ਅੱਪ ਕਾਮੇਡੀਅਨ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਆਪਣੇ ਦੋਸਤ ਅਤੇ ਕਾਮੇਡੀਅਨ ਮੁਨੱਵਰ ਫਾਰੂਕੀ ਲਈ ਇੱਕ ਛੋਟਾ ਐਕਟ ਕੀਤਾ।
ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੇ ਇਸ ਛੋਟੇ ਐਕਟ ਵਿਚ ਰਾਜ ਨੇ ਆਪਣੇ-ਆਪ 'ਤੇ, ਬਾਲੀਵੁੱਡ ਦੀਆਂ ਕੁਝ ਮਸ਼ਹੂਰ ਹਸਤੀਆਂ ਦਾ ਮਜ਼ਾਕ ਉਡਾਇਆ ਅਤੇ ਇੱਕ ਕੈਬ ਡਰਾਈਵਰ ਵਜੋਂ ਆਪਣੇ ਸਫਰ ਬਾਰੇ ਵੀ ਦੱਸਿਆ।




