15.04C Vancouver
ADS

Jun 25, 2025 12:05 PM - Connect Newsroom

ਸੌਰਵ ਗਾਂਗੁਲੀ ਨਿਭਾਉਣਗੇ ਰਾਜ ਕੁਮਾਰ ਰਾਓ ਦੀ ਭੂਮਿਕਾ

Share On
rajkummar-rao-to-play-sourav-ganguly
Rao acknowledged the magnitude of the role and admitted to feeling nervous, but also expressed his excitement about taking on such a significant challenge. (Photo: Instagram/souravganguly/rajkummar_rao)

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਉਹ ਆਉਣ ਵਾਲੀ ਬਾਇਓਪਿਕ ਵਿੱਚ ਸੌਰਵ ਗਾਂਗੁਲੀ ਦਾ ਕਿਰਦਾਰ ਨਿਭਾਉਣਗੇ, ਜਿਸ ਨਾਲ ਮਹੀਨਿਆਂ ਤੋਂ ਚੱਲ ਰਹੀਆਂ ਅਟਕਲਾਂ ਦਾ ਅੰਤ ਹੋ ਗਿਆ ਹੈ। ਰਾਓ ਨੇ ਮਹਾਨ ਕ੍ਰਿਕਟਰ ਸੌਰਵ ਦੀ ਅਹਿਮ ਭੂਮਿਕਾ ਦੀ ਅਹਿਮੀਅਤ ਅਤੇ ਨੂੰ ਮਹੱਤਤਾ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਘਬਰਾਹਟ ਹੋ ਰਹੀ ਹੈ।

ਇਸ ਦੇ ਬਾਵਜੂਦ ਉਨ੍ਹਾਂ ਨੇ ਵੱਡੀ ਚੁਣੌਤੀ ਨੂੰ ਸਵੀਕਾਰ ਕਰਨ ਵਿੱਚ ਆਪਣੀ ਉਤਸੁਕਤਾ ਵੀ ਪ੍ਰਗਟ ਕੀਤੀ। ਰਾਓ ਨੇ ਕਿਹਾ ਕਿ ਉਹ ਇਸ ਅਹਿਮ ਕਿਰਦਾਰ ਲਈ ਬੰਗਾਲੀ ਭਾਸ਼ਾ ਚ ਪਕੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਕੰਮ 'ਚ ਉਨ੍ਹਾਂ ਦੀ ਪਤਨੀ,ਅਦਾਕਾਰ ਪੱਤਰਲੇਖਾ ਕਾਫੀ ਸਹਿਯੋਗ ਕਰ ਰਹੇ ਹਨ, ਕਿਉਂਕਿ ਉਸ ਦਾ ਪਿਛੋਕੜ ਬੰਗਾਲੀ ਹੈ।ਉਸ ਨੇ ਪਰਦੇ 'ਤੇ ਭੂਮਿਕਾ ਲਈ ਬੰਗਾਲੀ ਲਹਿਜ਼ੇ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਵੀ ਵਿਸ਼ਵਾਸ ਪ੍ਰਗਟ ਕੀਤਾ।ਬਾਇਓਪਿਕ, ਜਿਸਦਾ ਇਸ ਸਮੇਂ ਸਿਰਲੇਖ ਨਹੀਂ ਹੈ,ਦਾ ਨਿਰਦੇਸ਼ਨ ਵਿਕਰਮਾਦਿੱਤਿਆ ਮੋਟਵਾਨੀ ਵਲੋਂ ਕੀਤਾ ਜਾਵੇਗਾ ਅਤੇ ਲਵ ਫਿਲਮਜ਼ ਦੇ ਬੈਨਰ ਹੇਠ ਬਣਾਇਆ ਜਾਵੇਗਾ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link