Nov 8, 2023 9:00 PM - CONNECT NEWS

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਉੱਤਰੀ ਅਮਰੀਕਾ ਵਿਚ 888 ਤੋਂ ਵੱਧ ਸਕ੍ਰੀਨਜ਼ ਮਿਲ ਚੁੱਕੀਆਂ ਹਨ, ਜਿਨ੍ਹਾਂ 'ਤੇ ਇਹ ਰਿਲੀਜ਼ ਹੋਵੇਗੀ।
ਸੰਦੀਪ ਵਾਂਗਾ ਵਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਰਸ਼ਮਿਕਾ ਮੰਡਾਨਾ ਵੀ ਮੁੱਖ ਭੂਮਿਕਾ ਵਿਚ ਹੈ।
ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼ ਵਲੋਂ ਇਹ ਫਿਲਮ 1 ਦਸੰਬਰ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।




