Sep 27, 2022 12:28 PM - Agencies

ਕ੍ਰਾਈਮ ਥ੍ਰਿਲਰ 'ਕੈਟ' ਦੇ ਮੇਕਰਸ ਨੇ ਹਾਲ ਹੀ ਵਿਚ ਆਪਣੀ ਆਉਣ ਵਾਲੀ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਰਣਦੀਪ ਹੁੱਡਾ ਨੇ ਇੰਸਟਾਗ੍ਰਾਮ 'ਤੇ ਟੀਜ਼ਰ ਪਾਉਂਦੇ ਹੋਏ ਲਿਖਿਆ ਹੈ, ''ਇੱਕ ਕੈਟ ਬਣਨਾ ਇੰਨਾ ਆਸਾਨ ਨਹੀਂ ਹੈ ਜਿੰਨਾ ਲੱਗਦਾ ਹੈ। ਇਹ ਦਿਲਚਸਪ ਕਹਾਣੀ ਜਲਦ ਹੀ ਨੈਟਫਲਿਕਸ 'ਤੇ ਆ ਰਹੀ ਹੈ''
ਬਲਵਿੰਦਰ ਸਿੰਘ ਜੰਜੂਆ, ਰੁਪਿੰਦਰ ਚਹਿਲ ਅਤੇ ਜਿੰਮੀ ਸਿੰਘ ਵੱਲੋਂ ਲਿਖੀ ਗਈ, 'ਕੈਟ' ਇੱਕ ਕ੍ਰਾਈਮ ਥ੍ਰਿਲਰ ਮੂਵੀ ਹੈ ਜੋ ਪੰਜਾਬ ਦੇ ਗ੍ਰਾਮਿਣ ਇਲਾਕਿਆਂ ਦੇ ਪਿਛੋਕੜ 'ਤੇ ਆਧਾਰਿਤ ਹੈ। ਸੀਰੀਜ਼ ਵਿਚ ਰਣਦੀਪ ਇੱਕ ਗੁਪਤ ਜਾਸੂਸ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਫਿਲਮ ਨੂੰ ਲੈ ਕੇ ਉਤਸ਼ਾਹਿਤ ਰਣਦੀਪ ਨੇ ਇਸ ਤੋਂ ਪਹਿਲਾਂ ਕਿਹਾ, "ਨੈੱਟਫਲਿਕਸ ਨਾਲ ਕੰਮ ਕਰਨਾ ਹਮੇਸ਼ਾ ਖੁਸ਼ੀ ਦੀ ਗੱਲ ਰਹੀ ਹੈ। 'ਐਕਸਟ੍ਰਕਸ਼ਨ' ਦੌਰਾਨ ਮੇਰੇ ਕੋਲ ਬਹੁਤ ਵਧੀਆ ਸਮਾਂ ਸੀ ਅਤੇ ਦੁਨੀਆ ਭਰ ਤੋਂ ਮੈਨੂੰ ਜੋ ਪਿਆਰ ਮਿਲਿਆ ਉਹ ਅਸਾਧਾਰਣ ਸੀ।" ਉਨ੍ਹਾਂ ਉਮੀਦ ਜਤਾਈ ਕਿ 'CAT'ਨੂੰ ਵੀ ਦੁਨੀਆ ਭਰ ਦੇ ਦਰਸ਼ਕਾਂ ਤੋਂ ਪਿਆਰ ਮਿਲੇਗਾ। ਰੁਣਦੀਪ ਸਿੰਘ ਹੁੱਡਾ ਨੇ ਕਿਹਾ ਕਿ ਉਹ ਇਸ ਸੀਰੀਜ਼ ਪ੍ਰਤੀ ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖਣ ਲਈ ਬਹੁਤ ਉਤਾਵਲੇ ਹਨ।
ਫਿਲਮ ਦੀ ਅਧਿਕਾਰਤ ਰਿਲੀਜ਼ ਡੇਟ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ।
ਇਸ ਤੋਂ ਇਲਾਵਾ ਰਣਦੀਪ ਆਉਣ ਵਾਲੀ ਵੈੱਬ ਸੀਰੀਜ਼ 'ਇੰਸਪੈਕਟਰ ਅਵਿਨਾਸ਼' ਵਿਚ ਵੀ ਉਰਵਸ਼ੀ ਰੌਤੇਲਾ ਦੇ ਨਾਲ ਨਜ਼ਰ ਆਉਣਗੇ।




