14.74C Vancouver
ADS

Jan 3, 2025 4:28 PM - Connect Newsroom

ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਮਿਲੀ ਵਿਦੇਸ਼ੀ ਨੰਬਰ ਤੋਂ ਧਮਕੀ

Share On
ranjit-bawa-gets-extortion-call
A case has since been filed under Section 308 (2) (extortion) of the Indian Penal Code at the Phase-8 police station, and an investigation is ongoing to identify the perpetrator.(Photo: Facebook/ਰਣਜੀਤ ਬਾਵਾ)

ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਵਿਦੇਸ਼ੀ ਨੰਬਰ ਤੋਂ ਧਮਕੀ ਮਿਲੀ ਹੈ। ਇਸ ਦੀ ਸ਼ਿਕਾਇਤ ਬਾਵਾ ਦੇ ਮੈਨੇਜਰ ਮਲਕੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਹੈ ਜਿਸ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਸ਼ਿਕਾਇਤ ’ਚ ਦੱਸਿਆ ਗਿਆ ਕਿ ਪਹਿਲਾਂ ਰਣਜੀਤ ਬਾਵਾ ਨੂੰ ਦੋ ਮੈਸੇਜ ਆਏ। ਇਕ ਵਿਚ ਇਕ ਕਰੋੜ ਤੇ ਦੂਜੇ ਵਿਚ ਦੋ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਫਿਰ ਵਿਦੇਸ਼ੀ ਨੰਬਰ ਤੋਂ ਕਾਲ ਆਈ ਕਿ ਜੇਕਰ ਫਿਰੌਤੀ ਦੀ ਰਕਮ ਨਾ ਦਿੱਤੀ ਤਾਂ ਉਸ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ।

ਮਲਕੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਬਾਵਾ ਨੂੰ 14 ਨਵੰਬਰ ਨੂੰ ਮੋਹਾਲੀ ਸਥਿਤ ਵਾਲੇ ਘਰ ’ਚ 447585019808 ਤੋਂ ਇਕ ਵਟਸਐਪ ਕਾਲ ਆਈ ਜਿਸ ਨੂੰ ਅਸੀਂ ਅਣਗੌਲਿਆ ਕਰ ਦਿੱਤਾ। ਬਾਅਦ ਵਿੱਚ ਉਸੇ ਨੰਬਰ ਤੋਂ ਇਕ ਆਡੀਓ ਮੈਸੇਜ ਆਇਆ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਫਿਰੌਤੀ ਦੀ ਰਕਮ ਅਦਾ ਨਾ ਕੀਤੀ ਗਈ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗਾਇਕ ਦਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਨਾਲਾਗੜ੍ਹ ’ਚ ਇਕ ਸ਼ੋਅ ਰੱਦ ਕਰ ਦਿੱਤਾ ਗਿਆ ਸੀ। ਹਿੰਦੂ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਗਿਆ। ਹਿੰਦੂ ਸੰਗਠਨਾਂ ਨੇ ਗਾਇਕ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਸ ਨੇ ਇਕ ਗੀਤ ’ਮੇਰਾ ਕੀ ਕਸੂਰ’ ’ਚ ਹਿੰਦੂ ਦੇਵੀ-ਦੇਵਤਿਆਂ ’ਤੇ ਟਿੱਪਣੀਆਂ ਕੀਤੀਆਂ ਸਨ, ਇਸ ਲਈ ਉਸ ਨੂੰ ਮੇਲੇ ’ਚ ਨਾ ਬੁਲਾਇਆ ਜਾਵੇ।

Latest news

karan-aujla-gets-angry-at-fan-during-australia-concert
Punjabi

ਕਰਨ ਔਜਲਾ ਆਸਟ੍ਰੇਲੀਆ ’ਚ ਫੈਨ ’ਤੇ ਭੜਕੇ, ਸਟੇਜ ’ਤੇ ਜੈਕੇਟ ਸੁੱਟਣ ਤੋਂ ਬਾਅਦ ਰੋਕਿਆ ਸ਼ੋਅ

ਪੰਜਾਬੀ ਗਾਇਕ ਕਰਨ ਔਜਲਾ ਆਸਟ੍ਰੇਲੀਆ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਪ੍ਰਸ਼ੰਸਕ ਤੇ ਭੜਕ ਗਏ। ਐਡੀਲੇਡ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ, ਇੱਕ ਪ੍ਰਸ਼ੰਸਕ ਨੇ ਸਟੇਜ 'ਤੇ ਇੱਕ ਜੈਕੇਟ ਸੁੱਟ ਦਿੱਤੀ।
7-dogs-trailer-released-salman-khan-and-sanjay-dutts-action-packed-reunion-raises-excitement
Punjabi

'7 ਡੌਗਜ਼': ਸਲਮਾਨ ਖਾਨ ਅਤੇ ਸੰਜੈ ਦੱਤ ਦੀ ਐਕਸ਼ਨ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼

ਗਲੋਬਲ ਐਕਸ਼ਨ-ਥ੍ਰਿਲਰ ਫਿਲਮ '7 ਡੌਗਜ਼' ਦਾ ਭਾਰਤੀ ਰਿਲੀਜ਼ ਟ੍ਰੇਲਰ ਵੀਰਵਾਰ ਨੂੰ ਅਦਾਕਾਰ ਸਲਮਾਨ ਖਾਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ 21 ਅਗਸਤ ਨੂੰ ਭਾਰਤ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਟ੍ਰੇਲਰ ਵਿੱਚ ਸਲਮਾਨ ਖਾਨ ਅਤੇ ਸੰਜੇ ਦੱਤ ਦੀਆਂ ਖਾਸ ਐਕਸ਼ਨ ਪੇਸ਼ਕਾਰੀਆਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨਾਲ ਬਾਲੀਵੁੱਡ ਦੇ ਇਨ੍ਹਾਂ ਦਿੱਗਜ ਸਿਤਾਰਿਆਂ ਦਾ ਲੰਬੇ ਸਮੇਂ ਬਾਅਦ ਪਰਦੇ 'ਤੇ ਮੁੜ ਮਿਲਾਪ ਹੋਇਆ ਹੈ।
mithun-chakraborty-undergoes-successful-surgery-suvendu-adhikari-visits-him-in-kolkata-hospital
Punjabi

ਮਿਥੁਨ ਚੱਕਰਵਰਤੀ ਦੀ ਸਰਜਰੀ ਸਫਲ, ਸ਼ੁਭੇਂਦੂ ਅਧਿਕਾਰੀ ਨੇ ਹਸਪਤਾਲ ਪਹੁੰਚ ਕੇ ਕੀਤੀ ਮੁਲਾਕਾਤ

ਸੀਨੀਅਰ ਅਦਾਕਾਰ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੀ ਵੀਰਵਾਰ ਨੂੰ ਸਰਜਰੀ ਹੋਈ। ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਸ਼ੁੱਕਰਵਾਰ ਸਵੇਰੇ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਗਏ।
bigg-boss-season-20-teaser-released-premiere-set-for-sept-6
Punjabi

‘ਬਿੱਗ ਬੌਸ’ ਦੇ 20ਵੇਂ ਸੀਜ਼ਨ ਦਾ ਟੀਜ਼ਰ ਜਾਰੀ, ਛੇ ਸਤੰਬਰ ਤੋਂ ਹੋਵੇਗਾ ਪ੍ਰਸਾਰਨ

ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 20ਵੇਂ ਸੀਜ਼ਨ ਦਾ ਪਹਿਲਾ 'ਟੀਜ਼ਰ' ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ।ਜਿਓ ਹੌਟਸਟਾਰ ਅਤੇ ਕਲਰਜ਼ ਚੈਨਲ ਨੇ ਮੰਗਲਵਾਰ ਨੂੰ ਇਹ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਸ਼ੋਅ ਦੀ ਮੇਜ਼ਬਾਨੀ ਇੱਕ ਵਾਰ ਫਿਰ ਉੱਘੇ ਅਦਾਕਾਰ ਸਲਮਾਨ ਖ਼ਾਨ ਕਰਨਗੇ ਅਤੇ ਇਸ ਦਾ ਪ੍ਰਸਾਰਨ ਛੇ ਸਤੰਬਰ ਤੋਂ ਸ਼ੁਰੂ ਹੋਵੇਗਾ।
mahabharat-actor-pradeep-rawat-cremated-in-mumbai-film-fraternity-pays-final-respects
Punjabi

ਮਹਾਭਾਰਤ ਦੇ ਅਦਾਕਾਰ ਪ੍ਰਦੀਪ ਰਾਵਤ ਦਾ ਮੁੰਬਈ ਵਿੱਚ ਹੋਇਆ ਅੰਤਿਮ ਸੰਸਕਾਰ

ਅਦਾਕਾਰ ਪ੍ਰਦੀਪ ਰਾਵਤ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਬੈਸਟ ਕਲੋਨੀ ਨੇੜੇ ਗੋਰੇਗਾਓਂ ਵਿੱਚ ਕੀਤਾ ਗਿਆ। ਉਨ੍ਹਾਂ ਦਾ ਪੁੱਤਰ ਵਿਕਰਮਾਦਿਤਿਆ ਆਪਣੇ ਪਿਤਾ ਦੀ ਦੇਹ ਦੇਖ ਕੇ ਭਾਵੁਕ ਹੋ ਗਏ।'ਲਗਾਨ' ਅਤੇ 'ਗਜਨੀ' ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ ਪ੍ਰਦੀਪ ਰਾਵਤ ਦਾ ਮੰਗਲਵਾਰ ਸ਼ਾਮ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link