15.3C Vancouver
ADS

Dec 24, 2024 3:28 PM - Connect Newsroom

ਰਣਵੀਰ ਅਤੇ ਦੀਪਿਕਾ ਨੇ ਦਿਖਾਈ ਆਪਣੀ ਧੀ ਦੁਆ ਦੀ ਝਲਕ

Share On
ranveer-deepika-reveal-duas-face
The photos captured tender moments between the couple, including one where Deepika and Ranveer couldn't take their eyes off each other, radiating pure love and joy.(Photo: Instagram/varindertchawla)

ਬਾਲੀਵੁੱਡ ਦੇ ਪਾਵਰ ਕਪਲ ਵਿੱਚੋਂ ਇੱਕ ਕਹੇ ਜਾਣ ਵਾਲੇ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਪ੍ਰੈਗਨੇਂਸੀ ਦਾ ਐਲਾਨ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਮੈਟਰਨਿਟੀ ਸ਼ੂਟ ਦੀਆਂ ਕੁਝ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਪ੍ਰਸ਼ੰਸਕਾਂ ਅਤੇ ਸਿਤਾਰਿਆਂ ਨੇ ਇਸ ਜੋੜੀ ਦੀ ਖੂਬ ਤਰੀਫ਼ ਕੀਤੀ।

ਦੀਪਿਕਾ ਪਾਦੁਕੋਣ ਨੇ 8 ਸਤੰਬਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਸੀ। ਜਿਸ ਖ਼ਬਰ ਨੂੰ ਸੁਣ ਕੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ‘ਦੁਆ’ ਰੱਖਿਆ, ਜਿਸ ਦਾ ਮਤਲਬ ਹੈ ਅਸੀਸਾਂ ਅਤੇ ਪਿਆਰ। ਦੁਆ ਦੀ ਇੱਕ ਝਲਕ ਦੇਖਣ ਲਈ ਪ੍ਰਸ਼ੰਸਕ ਅਤੇ ਪਾਪਰਾਜ਼ੀ ਬੇਤਾਬ ਸਨ, ਭਾਵੇਂ ਪ੍ਰਸ਼ੰਸਕ ਦੁਆ ਦਾ ਚਿਹਰਾ ਨਹੀਂ ਦੇਖ ਸਕੇ ਪਰ ਪਾਪਰਾਜ਼ੀ ਨੇ ਦੁਆ ਦੀ ਪਹਿਲੀ ਝਲਕ ਦੇਖੀ ਹੈ।

ਦਰਅਸਲ, ਜਿਵੇਂ ਹੀ ਰਣਵੀਰ ਸਿੰਘ ਏਅਰਪੋਰਟ ਤੋਂ ਬਾਹਰ ਆਏ ਤਾਂ ਪਾਪਰਾਜ਼ੀ ਨੇ ਉਨ੍ਹਾਂ ਨੂੰ ਬੇਸਬਰੀ ਨਾਲ ਆਪਣੀ ਬੇਟੀ ‘ਦੁਆ’ ਨੂੰ ਮਿਲਣ ਲਈ ਕਿਹਾ ਸੀ। ਅਜਿਹੇ ‘ਚ ਅੱਜ ਇਸ ਜੋੜੇ ਨੇ ਪਾਪਰਾਜ਼ੀ ਦੀ ਇੱਛਾ ਪੂਰੀ ਕੀਤੀ ਅਤੇ ਮੁੰਬਈ ‘ਚ ਇਕ ਖਾਸ ਈਵੈਂਟ ਦੌਰਾਨ ਉਨ੍ਹਾਂ ਨੂੰ ਬੇਬੀ ‘ਦੁਆ ਸਿੰਘ’ ਨਾਲ ਮਿਲਾਇਆ। ਇੰਡਸਟਰੀ ਤੇ ਪਾਪਰਾਜ਼ੀ ਨੂੰ ਪਹਿਲੀ ਵਾਰ ‘ਦੁਆ’ ਨੂੰ ਮਿਲਣ ਦਾ ਮੌਕਾ ਮਿਲਿਆ। ਇਸ ਮੌਕੇ ‘ਤੇ ਰਣਵੀਰ ਅਤੇ ਦੁਆ ਨੇ ਪਾਪਰਾਜ਼ੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਲਗਾਤਾਰ ਪਿਆਰ ਅਤੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਦੇ ਇੰਝ ਕਰਨ ਨਾਲ ਹਰ ਕੋਈ ਖੁਸ਼ ਸੀ ਤੇ ਦੋਵਾਂ ਦੀ ਸਾਦਗੀ ਅਤੇ ਨਿਮਰਤਾ ਦੇਖ ਕੇ ਹਰ ਕੋਈ ਤਾਰੀਫ਼ ਕਰ ਰਿਹਾ ਸੀ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link