Jul 16, 2025 3:52 PM - Connect Newsroom

ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦੀ ਫਿਲਮ ਧੁਰੰਧਰ ਨੇ ਇੰਟਰਨੈੱਟ 'ਤੇ ਭਾਰੀ ਤੂਫਾਨ ਮਚਾਇਆ ਦਿੱਤਾ ਹੈ।ਆਦਿਤਿਆ ਧਰ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਇਕ ਹਫਤੇ ਦੌਰਾਨ ਸਾਰੇ ਪਲੇਟਫਾਰਮਾਂ 'ਤੇ 200 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰ ਚੁੱਕੀ ਹੈ।
ਇਹ ਭਾਰਤੀ ਸਿਨੇਮਾ ਦੇ ਸਭ ਤੋਂ ਤੇਜ਼ੀ ਨਾਲ ਫੈਲ ਰਹੇ ਪ੍ਰੋਮੋਜ਼ 'ਚ ਸ਼ਾਮਲ ਹੋ ਗਈ। ਪ੍ਰਸ਼ੰਸਕ ਫਿਲਮ ਦੇ ਇਸ ਸੰਵਾਦ ਨੂੰ ਬਹੁਤ ਪਸੰਦ ਕਰ ਰਹੇ ਹਨ, ਜਿਸ 'ਚ ਰਣਵੀਰ ਸਿੰਘ ਕਹਿੰਦਾ ਹੈ "ਘਾਇਲ ਹੂੰ, ਇਸਲੀਏ ਘਾਤਕ ਹੂੰ"।
ਸੋਸ਼ਲ ਮੀਡੀਆ ਪ੍ਰਸ਼ੰਸਕਾਂ ਦੀ ਮੌਜੂਦਗੀ ਨਾਲ ਅਤੇ ਭਰਪੂਰ ਪ੍ਰਸ਼ੰਸਾ ਨਾਲ ਭਰਿਆ ਹੋਇਆ ਹੈ ਬਹੁਤ ਸਾਰੇ ਅਦਾਕਾਰਾਂ ਵਲੋਂ ਵੀ ਇਸ ਫਿਲਮ ਨੂੰ ਹਮਾਇਤ ਮਿਲ ਰਹੀ ਹੈ, ਜਿਸ 'ਚ ਜੋਗੀ ਦੀ ਪੁਨਰ ਕਲਪਨਾ ਅਤੇ ਰੈਪਰ ਹਨੂੰਮਾਨਕਾਈਡ ਦੀ ਕਵਿਤਾ ਦੋਵੇਂ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ।




