Jun 12, 2024 8:11 PM - Connect Newsroom

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਬੁਆਏਫਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਜਾਣਕਾਰੀ ਮੁਤਾਬਕ ਸੋਨਾਕਸ਼ੀ 23 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ।
ਇਸ ਅਚਾਨਕ ਖਬਰ ਨਾਲ ਹਰ ਕੋਈ ਹੈਰਾਨ ਹੈ। ਇੱਥੋਂ ਤੱਕ ਕਿ ਪ੍ਰਸ਼ੰਸਕ ਵੀ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਅਜਿਹਾ ਅਸਲ ਵਿੱਚ ਹੋਣ ਵਾਲਾ ਹੈ। ਹਾਲਾਂਕਿ ਹੁਣ ਤੱਕ ਵਿਆਹ ਦੀਆਂ ਖਬਰਾਂ ’ਤੇ ਸੋਨਾਕਸ਼ੀ ਜਾਂ ਜ਼ਹੀਰ ਇਕਬਾਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਰ ਪਿਤਾ ਸ਼ਤਰੂਘਨ ਸਿਨਹਾ ਨੇ ਅਜਿਹੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨੂੰ ਲੈ ਹਰ ਪਾਸੇ ਹੰਗਾਮਾ ਮੱਚ ਗਿਆ ਹੈ।
ਸ਼ਤਰੂਘਨ ਸਿਨਹਾ ਨੇ ਕਿਹਾ ਕਿ, ‘ਮੈਂ ਇਸ ਸਮੇਂ ਦਿੱਲੀ ’ਚ ਹਾਂ। ਚੋਣ ਨਤੀਜਿਆਂ ਤੋਂ ਬਾਅਦ ਮੈਂ ਇੱਥੇ ਆ ਗਿਆ ਸੀ। ਮੈਂ ਕਿਸੇ ਨਾਲ ਹੀ ਬੇਟੀ ਦੇ ਪਲਾਨ ਬਾਰੇ ਕੋਈ ਗੱਲ ਨਹੀਂ ਕੀਤੀ। ਤਾਂ ਤੁਹਾਡਾ ਸਵਾਲ ਇਹ ਹੈ ਕਿ ਉਹ ਵਿਆਹ ਕਦੋਂ ਕਰ ਰਹੀ ਹੈ? ਇਸਦਾ ਜਵਾਬ ਇਹ ਹੈ ਕਿ ਉਸਨੇ ਮੈਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਮੈਂ ਵੀ ਉਨਾ ਹੀ ਜਾਣਦਾ ਹਾਂ, ਜਿੰਨਾ ਮੀਡੀਆ ਵਿੱਚ ਪੜ੍ਹਦਾ ਹਾਂ। ਜੇਕਰ ਉਹ ਮੈਨੂੰ ਯਕੀਨ ਦਿਵਾਉਂਦੀ ਹੈ ਕਿ ਉਹ ਵਿਆਹ ਕਰ ਰਹੀ ਹੈ, ਤਾਂ ਮੈਂ ਅਤੇ ਮੇਰੀ ਪਤਨੀ ਉਨ੍ਹਾਂ (ਸੋਨਾਕਸ਼ੀ ਅਤੇ ਜ਼ਹੀਰ ਇਕਬਾਲ) ਨੂੰ ਆਸ਼ੀਰਵਾਦ ਦੇਵਾਂਗੇ। ਅਸੀਂ ਕਾਮਨਾ ਕਰਦੇ ਹਾਂ ਕਿ ਉਹ ਹਮੇਸ਼ਾ ਖੁਸ਼ ਰਹੇ।




