16.3C Vancouver
ADS

May 6, 2025 12:23 PM - Connect Newsroom

ਕਿਉਂ ਵੇਖਣੀ ਚਾਹੀਦੀ ਹੈ ਪੰਜਾਬੀ ਫ਼ਿਲਮ 'ਗੁਰੂ ਨਾਨਕ ਜਹਾਜ਼'

Share On
reasons-why-you-should-watch-punjabi-film-guru-nanak-jahaz
The film challenges the widely accepted name and presents thoroughly researched historical facts.(Photo: Facebook/Tarsem Singh Jassar)

ਪੰਜਾਬੀ ਸਿਨੇਮਾ ਦੇ ਖ਼ੇਤਰ 'ਚ ਇਨ੍ਹੀਂ ਦਿਨ੍ਹੀਂ 'ਗੁਰੂ ਨਾਨਕ ਜਹਾਜ਼' ਦੇ ਹਰ ਪਾਸੇ ਚਰਚੇ ਚੱਲ ਰਹੇ ਹਨ। ਅਸਲ 'ਚ ਇਹ ਫ਼ਿਲਮ ਸਾਡੇ ਭੁੱਲ ਚੁੱਕੇ ਇਤਿਹਾਸ ਨੂੰ ਉਸ ਦੇ ਸ਼ੁੱਧ ਰੂਪ 'ਚ ਅਤੇ ਜ਼ੋਰਦਾਰ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਹੈ। ਅਜਿਹਾ ਰੋਜ਼ ਨਹੀਂ ਹੁੰਦਾ ਕਿ ਕੋਈ ਫ਼ਿਲਮ ਤੁਹਾਨੂੰ ਇਤਿਹਾਸ 'ਚ ਵਾਪਸ ਲੈ ਜਾਵੇ ਪਰ ਪੰਜਾਬੀ ਫ਼ਿਲਮ 'ਗੁਰੂ ਨਾਨਕ ਜਹਾਜ਼' ਅਜਿਹਾ ਹੀ ਕਰਦੀ ਜਾਪਦੀ ਹੈ। ਇਹੋ ਕਾਰਨ ਹੈ ਕਿ ਫਿਲਮ ਦੇਖਣੀ ਜ਼ਰੂਰੀ ਹੈ। ਇਸ ਫਿਲਮ ਨੇ ਸਾਨੂੰ ਭੁੱਲ ਚੁੱਕੇ ਇਤਿਹਾਸ ਤੋਂ ਜਾਣੂੰ ਕਰਵਾਉਂਦਿਆਂ ਇਹ ਦੱਸਣ ਦਾ ਯਤਨ ਕੀਤਾ ਹੈ ਕਿ 376 ਪੰਜਾਬੀ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਲੈ ਕੇ ਭਾਰਤ ਵੱਲ ਸਫਰ ਕਰਨ ਵਾਲੇ ਸਮੁੰਦਰੀ ਜਹਾਜ਼ ਨੂੰ ਕਾਮਾਗਾਟਾਮਾਰੂ ਨਹੀਂ ਸਗੋਂ ਅਸਲ 'ਚ 'ਗੁਰੂ ਨਾਨਕ ਜਹਾਜ਼' ਕਿਹਾ ਜਾਂਦਾ ਸੀ।

ਹੁਣ ਤੱਕ ਤਾਂ ਇਹ ਹੀ ਮੰਨ ਲਿਆ ਗਿਆ ਕਿ ਉਸ ਜਹਾਜ਼ ਦਾ ਨਾਂਅ ਕਾਮਾਗਾਟਾਮਾਰੂ ਸੀ ਪਰ ਫਿਲਮ ਨੇ ਨਾਂ ਸਿਰਫ ਇਸ ਨਾਂ ਨੂੰ ਚੁਣੋਤੀ ਦਿੱਤੀ ਸਗੋਂ ਡੂੰਘੀ ਖੋਜ ਨਾਲ ਇਤਿਹਾਸਕ ਤੱਤਾਂ ਰਾਹੀਂ ਸੱਚ ਨੂੰ ਪੇਸ਼ ਕੀਤਾ। ਇਹ ਸਾਡੇ ਸਾਹਮਣੇ ਉਨ੍ਹਾਂ ਕਹਾਣੀਆਂ ਨੂੰ ਲਿਆਉਂਦੀ ਹੈ, ਜਿਹੜੀਆਂ ਸਕੂਲਾਂ ਦੀਆਂ ਪਾਠ ਪੁਸਤਕਾਂ 'ਚ ਕਦੇ ਨਹੀਂ ਪੜ੍ਹੀਆਂ ਗਈਆਂ। ਕਹਾਣੀ ਦਾ ਲੇਖਨ ਅਤੇ ਨਿਰਦੇਸ਼ਨ ਕਾਰਜ ਸ਼ਰਨ ਆਰਟ ਦਾ ਹੈ, ਜਿਸ ਦੇ ਨਾਲ ਹਰਨਵਬੀਰ ਨੇ ਵੀ ਬੇਮਿਸਾਲ ਮਿਹਨਤ ਕੀਤੀ ਹੈ। ਫਿਲਮ 'ਚ ਬੜੀ ਸ਼ਾਨਦਾਰ ਸਿਨੇਟੋਗ੍ਰਾਫੀ ਦਾ ਸਮੁੱਚਾ ਸਿਹਰਾ ਜੇਪੀ ਸਿੰਘ ਨੂੰ ਜਾਂਦਾ ਹੈ। ਜਿਹੜੀ ਤੁਹਾਨੂੰ ਕੈਨੇਡਾ ਦੇ ਮੁੱਢਲੇ ਦੌਰ ਵੱਲ ਲੈ ਜਾਂਦੀ ਹੈ।

ਲੰਬਰ ਮਿੱਲਾਂ ਅਤੇ ਗਲੀਆਂ ਤੋਂ ਵੈਨਕੂਵਰ ਪੋਰਟ ਤੱਕ ਹਰ ਫਰੇਮ ਪ੍ਰਮਾਣਕ ਢੰਗ ਨਾਲ ਉਲੀਕਿਆ ਗਿਆ ਹੈ। ਕੇਵਿੰਨ ਰਾਏ ਜਾਰਜ ਦਾ ਬੈਕਰਾਊਂਡ ਸਕੋਰ ਫਿਲਮ ਦਾ ਕਥਾਪ੍ਰਵਾਹ ਨੂੰ ਬੜੀ ਮਜ਼ਬੂਤੀ ਨਾਲ ਅੱਗੇ ਤੋਰਦਾ ਹੈ। ਤਣਾਅ ਵੀ ਪੈਦਾ ਹੁੰਦਾ ਹੈ ਭਾਵਨਾਵਾਂ ਵੀ ਪ੍ਰਗਟ ਹੁੰਦੀਆਂ ਹਨ ਅਤੇ ਮਹੱਤਵਪੂਰਨ ਦ੍ਰਿਸ਼ ਪਿੱਠ ਭੂਮੀ ਦੇ ਸੰਗੀਤ ਕਾਰਨ ਬੜਾ ਵੱਡਾ ਪ੍ਰਭਾਵ ਛੱਡਦੇ ਹਨ। ਪੰਜਾਬੀ ਗਾਇਕ ਅਤੇ ਅਭਿਨੇਤਾ ਤਰਸੇਮ ਜੱਸੜ ਨੇ ਕੈਨੇਡਾ 'ਚ ਨਸਲਵਾਦ ਦੇ ਖ਼ਿਲਾਫ ਡਟਣ ਵਾਲੇ ਕ੍ਰਾਂਤੀਕਾਰੀ ਮੇਵਾ ਸਿੰਘ ਲੋਪੋਕੇ ਦੀ ਭੂਮਿਕਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।

ਗੁਰਪ੍ਰੀਤ ਘੁੱਗੀ ਦੂਰਅੰਦੇਸ਼ੀ ਵਾਲੇ ਕਾਰੋਬਾਰੀ ਬਾਬਾ ਗੁਰਦਿੱਤ ਸਿੰਘ ਦੇ ਰੂਪ 'ਚ ਪੂਰੀ ਤਾਕਤ ਅਤੇ ਦ੍ਰਿੜ ਇਰਾਦੇ ਨਾਲ ਖੂਬ ਚਮਕਦਾ ਹੈ। ਮਾਰਕ ਬੇਨਿੰਗਟਨ ਬਸਤੀ ਵਾਦੀ ਅਥਾਰਟੀ ਦੇ ਸਰਦ ਭਰੋਸੇ ਨੂੰ ਫੜ੍ਹਨ ਦੀ ਕੋਸ਼ਿਸ਼ ਵਿੱਚ ਕਾਮਯਾਬ ਹੈ। ਹਰਸ਼ਰਨ ਸਿੰਘ,ਬਲਵਿੰਦਰ ਬੁਲਟ ਵਰਗੇ ਸਹਾਇਕ ਕਲਾਕਾਰ ਵੀ ਜਚਦੇ ਹਨ। ਸਮੁੱਚੇ ਤੌਰ 'ਤੇ ਫਿਲਮ ਕੁਝ ਨਵਾਂ ਪੇਸ਼ ਕਰਦੀ ਹੈ ਅਤੇ ਵੇਖੀ ਜਾਣੀ ਚਾਹੀਦੀ ਹੈ।

Latest news

badshah-isha-rikhi-divorce-rumours-gain-traction-after-social-media-posts
Punjabi

ਸੋਸ਼ਲ ਮੀਡੀਆ ਪੋਸਟਾਂ ਤੋਂ ਬਾਅਦ ਬਾਦਸ਼ਾਹ ਅਤੇ ਈਸ਼ਾ ਰਿਖੀ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਤੇਜ਼

ਰੈਪਰ-ਸਿੰਗਰ ਬਾਦਸ਼ਾਹ ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਲਗਾਤਾਰ ਸੁਰਖ਼ੀਆਂ ਵਿਚ ਬਣੀ ਹੋਈ ਹੈ। ਬਾਦਸ਼ਾਹ ਨੇ 5 ਮਹੀਨੇ ਪਹਿਲਾਂ ਅਦਾਕਾਰਾ-ਮਾਡਲ ਈਸ਼ਾ ਰਿਖੀ ਨਾਲ ਦੂਜਾ ਵਿਆਹ ਕਰਵਾਇਆ ਸੀ।
bollywood-actor-dev-anands-son-suniel-anand-dies-at-70-in-london
Punjabi

ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇਵ ਆਨੰਦ ਦੇ ਪੁੱਤਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਹਾਂਤ

ਮਸ਼ਹੂਰ ਬਾਲੀਵੁੱਡ ਅਦਾਕਾਰ ਦੇਵ ਆਨੰਦ ਦੇ ਪੁੱਤਰ ਅਦਾਕਾਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 70 ਸਾਲ ਦੇ ਸਨ। ਇਸ ਖ਼ਬਰ ਦੀ ਪੁਸ਼ਟੀ ਦੇਵ ਆਨੰਦ ਦੀ ਪੋਤੀ ਅਤੇ ਸੁਨੀਲ ਆਨੰਦ ਦੀ ਭਤੀਜੀ ਜ਼ੀਨਾ ਨਾਰੰਗ ਨੇ ਕੀਤੀ।
sunny-deol-dedicates-batwara-1947-to-mothers-ahead-of-trailer-release
Punjabi

ਫਿਲਮ 'ਬਟਵਾਰਾ 1947' ਨੂੰ ਲੈ ਕੇ ਸੰਨੀ ਦਿਓਲ ਹੋਏ ਭਾਵੁਕ

ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ 'ਬਟਵਾਰਾ 1947' ਆਮਿਰ ਖਾਨ ਪ੍ਰੋਡਕਸ਼ਨ ਵਲੋਂ ਨਿਰਮਿਤ ਤੇ ਰਾਜਕੁਮਾਰ ਸੰਤੋਸ਼ੀ ਦੁਆਰਾ ਨਿਰਦੇਸ਼ਤ ਹੈ। ਇਹ ਫਿਲਮ 14 ਅਗਸਤ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।ਇਸ ਫਿਲਮ ਨੇ ਆਪਣੀ ਘੋਸ਼ਣਾ ਤੋਂ ਬਾਅਦ ਤੋਂ ਹੀ ਬਹੁਤ ਚਰਚਾ ਪੈਦਾ ਕੀਤੀ ਹੈ।
arshdeep-singh-confirms-relationship-with-samreen-kaur
Punjabi

ਕ੍ਰਿਕਟਰ ਅਰਸ਼ਦੀਪ ਸਿੰਘ ਵੱਲੋਂ ਸਮਰੀਨ ਨਾਲ ਰਿਸ਼ਤੇ ’ਤੇ ਮੋਹਰ

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਖ਼ਰਕਾਰ ਮਾਡਲ ਤੇ ਅਦਾਕਾਰਾ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ। ਅਰਸ਼ਦੀਪ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸਮਰੀਨ ਕੌਰ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਅਰਸ਼ਦੀਪ ਨੇ ਇਨ੍ਹਾਂ ਤਸਵੀਰਾਂ ਦਾ ਕੈਪਸ਼ਨ "My Person" (ਮਾਈ ਪਰਸਨ) ਲਿਖਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇ ’ਤੇ ਅਧਿਕਾਰਤ ਤੌਰ ’ਤੇ ਮੋਹਰ ਲੱਗ ਗਈ ਹੈ।
punjabi-singer-and-actor-jassie-gills-mother-ravinder-kaur-dies-after-brief-illness
Punjabi

ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੇ ਮਾਤਾ ਦਾ ਦਿਹਾਂਤ

ਪ੍ਰਸਿੱਧ ਪੰਜਾਬੀ ਗਾਇਕ ਤੇ ਪਾਲੀਵੁੱਡ-ਬਾਲੀਵੁੱਡ ਫਿਲਮਾਂ ਦੇ ਚਰਚਿਤ ਅਦਾਕਾਰ ਜੱਸੀ ਗਿੱਲ ਵਾਸੀ ਪਿੰਡ ਜੰਡਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਤ ਮਾਤਾ ਰਵਿੰਦਰ ਕੌਰ ਪਤਨੀ ਗੁਰਮਿੰਦਰ ਸਿੰਘ ਗਿੱਲ ਦਾ ਸੰਖੇਪ ਬਿਮਾਰੀ ਉਪਰੰਤ ਅਚਨਚੇਤ ਦਿਹਾਂਤ ਹੋ ਗਿਆ। ਮਾਤਾ ਰਵਿੰਦਰ ਕੌਰ ਆਪਣੇ ਪਿੱਛੇ 3 ਲੜਕੀਆਂ ਤੇ 1 ਲੜਕਾ ਜਸਦੀਪ ਸਿੰਘ ਉਰਫ ਜੱਸੀ ਗਿੱਲ ਨੂੰ ਛੱਡ ਗਏ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link