Jan 9, 2024 3:25 PM - Connect Newsroom

ਡਾਇਰੈਕਟਰ ਰੋਹਿਤ ਸ਼ੈਟੀ ਦੀ ਫਿਲਮ ਇੰਡੀਅਨ ਪੁਲਿਸ ਫੋਰਸ ਦੇ ਟਰੇਲਰ ਨੇ ਇੱਕ ਨਵਾਂ ਅਧਿਆਏ ਲਿਖਿਆ ਹੈ। ਇਕ ਘੰਟੇ ਵਿੱਚ ਇਸ ਨੂੰ 20 ਲੱਖ ਦੇ ਕਰੀਬ ਲੋਕਾਂ ਨੇ ਵੇਖਿਆ।
ਜਦੋਂ ਫਿਲਮਾਂ ਵਿੱਚ ਐਕਸ਼ਨ ਅਤੇ ਸੜਦੀਆਂ ਕਾਰਾਂ ਨੂੰ ਦਿਖਾਉਣ ਦੀ ਗੱਲ ਆਉਂਦੀ ਹੈ ਤਾਂ ਰੋਹਿਤ ਸ਼ੈਟੀ ਦਾ ਕੋਈ ਮੁਕਾਬਲਾ ਨਹੀਂ ਹੁੰਦਾ।
ਰੋਹਿਤ ਸ਼ੈਟੀ ਦੇ ਨਿਰਦੇਸ਼ਨ ਹੇਠ ਇਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰਾਂ ਵਿੱਚ ਸਿਧਾਰਥ ਮਲਹੋਤਰਾ, ਸ਼ਿਲਪਾ ਸ਼ੈਟੀ ਅਤੇ ਵਿਵੇਕ ਉਬਰਾਏ ਦੀ ਤਿਕੜੀ ਸ਼ਾਮਿਲ ਹੈ।
ਫਿਲਮ ਵਿੱਚ ਦਿਲ ਨੂੰ ਝੰਜੋੜਨ ਵਾਲੇ ਦ੍ਰਿਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕਈ ਖਤਰਨਾਕ ਕਾਰਨਾਮੇ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ। ਇਹ ਸਭ ਰੋਹਿਤ ਸ਼ੈਟੀ ਦੇ ਨਿਰਦੇਸ਼ਨ ਦਾ ਕਮਾਲ ਹੈ।
ਫਿਲਮ ਦਾ ਪ੍ਰੀਮੀਅਰ 19 ਜਨਵਰੀ ਨੂੰ ਦਿਖਾਇਆ ਜਾਣਾ ਤੈਅ ਹੋ ਚੁੱਕਾ ਹੈ। ਸ਼ਿਲਪਾ ਸ਼ੈਟੀ ਨੇ ਫਿਲਮ ਵਿੱਚ ਦਰਸ਼ਕਾਂ ਨੂੰ ਕੀਲਣ ਵਰਗੀ ਭੂਮਿਕਾ ਨਿਭਾਈ ਹੈ। ਐਕਸ਼ਨ ਦ੍ਰਿਸ਼ਾਂ ਨਾਲ ਭਰਪੂਰ ਇਹ ਫਿਲਮ ਭਾਰਤੀ ਪੁਲਿਸ ਫੋਰਸ ਦੇ ਮੁਸ਼ਕਲ ਭਰੇ ਕਾਰਜਾਂ ਨੂੰ ਪੇਸ਼ ਕਰਦੀ ਹੈ।




