Jun 7, 2022 12:32 PM - Agencies

ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਅਧਿਆਏ ਵੱਲ ਅੱਗੇ ਵਧਣ ਲਈ ਤਿਆਰ ਹਨ ।
ਅਭਿਨੇਤਾ ਜਲਦੀ ਹੀ ਆਪਣੇ ਲੰਬੇ ਸਮੇਂ ਦੇ ਬੁਆਏ ਫਰੈਂਡ ਗੁਰਬਖ਼ਸ਼ ਸਿੰਘ ਚਾਹਲ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ ।
ਰੁਬੀਨਾ ਨੇ ਆਪਣੇ ਵਿਆਹ ਦੀ ਤਰੀਕ ਦਾ ਐਲਾਨ ਕਰਨ ਲਈ ਆਪਣੇ ਟਵਿੱਟਰ ਹੈਂਡਲ ਨੂੰ ਚੁਣਿਆ । ਉਹ 26 ਅਕਤੂਬਰ, 2022, ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ ।
ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ, ਰੁਬੀਨਾ ਨੇ ਲਿਖਿਆ, "ਇਟਸ ਅਫਿਸ਼ਲ... ਦੀ ਡੇਟ ਹੈਜ ਬੀਨ ਸੈੱਟ ਫ਼ਾਰ ਅਕਤੂਬਰ 26, 2022।" (ਇਹ ਅਧਿਕਾਰਤ ਹੈ...26 ਅਕਤੂਬਰ 2022 ਦੀ ਤਾਰੀਖ਼ ਤੈਅ ਕੀਤੀ ਗਈ ਹੈ |)
ਉਨ੍ਹਾਂ ਨੇ ਲਿਖਿਆ, "ਮੈਂ ਆਪਣੇ ਪ੍ਰਿੰਸ ਚਾਰਮਿੰਗ @gchahal ਨਾਲ ਵਿਆਹ ਕਰਵਾਉਣ ਲਈ ਬਹੁਤ ਉਤਸ਼ਾਹਿਤ ਹਾਂ, ਜੋ ਨਾ ਸਿਰਫ਼ ਮੇਰੀ ਅਸਲ ਜ਼ਿੰਦਗੀ ਦਾ ਹੀਰੋ ਹੈ, ਬਲਕਿ ਮੇਰੀ ਪ੍ਰਤਿਭਾ ਵੀ ਹੈ।"




