Sep 20, 2024 6:02 PM - Connect Newsroom

ਬਾਲੀਵੁੱਡ ਦੇ ਅਦਾਕਾਰ ਸਲਮਾਨ ਖਾਨ ਨੂੰ ਕਈ ਵਾਰ ਲਾਰੈਂਸ ਬਿਸ਼ਨੋਈ ਗਿਰੋਹ ਤੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਹੀ ਸਲਮਾਨ ਦੇ ਗੈਲੇਕਸੀ ਅਪਾਰਟਮੈਂਟ ਵਿੱਚ ਗੋਲੀਬਾਰੀ ਕੀਤੀ ਗਈ ਸੀ। ਹੁਣ ਕੁਝ ਮਹੀਨੇ ਬਾਅਦ ਹੀ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਬੁਰਕਾ ਪਹਿਨੀ ਹੋਈ ਇਕ ਔਰਤ ਨੇ ਧਮਕੀ ਦਿੱਤੀ ਹੈ। 18 ਸਤੰਬਰ ਜਦ ਸਲੀਮ ਖਾਨ ਸਵੇਰੇ ਸੈਰ ਉਤੇ ਨਿਕਲੇ ਹੋਏ ਸਨ।
ਇਸ ਦੌਰਾਨ ਉਨ੍ਹਾਂ ਕੋਲ ਇਕ ਅਣਜਾਣ ਔਰਤ ਆਈ ਅਤੇ ਧਮਕੀ ਦਿੰਦੇ ਹੋਏ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਭੇਜਾ ਕਿਆ? ਜਦ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਸਵੇਰ ਦੀ ਸੈਰ ਲਈ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਗਏ ਹੋਏ ਸਨ। ਇਸ ਦੌਰਾਨ ਸਕੂਟੀ ਉਤੇ ਸਵਾਰ ਔਰਤ ਸਲੀਮ ਖਾਨ ਕੋਲ ਪਹੁੰਚੀ ਅਤੇ ਉਨ੍ਹਾਂ ਨੂੰ ਧਮਕੀ ਦੇ ਕੇ ਫ਼ਰਾਰ ਹੋ ਗਈ। ਦਰਅਸਲ ਵਿੱਚ ਮਹਿਲਾ ਨੇ ਬੁਰਕਾ ਪਾਇਆ ਹੋਇਆ ਸੀ। ਫਿਲਹਾਲ ਮੁੰਬਈ ਦੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸਲਮਾਨ ਖਾਨ ਦੇ ਪਿਤਾ ਨੂੰ ਧਮਕੀ ਦੇਣ ਵਾਲੀ ਔਰਤ ਇਕੱਲੀ ਨਹੀਂ ਸੀ। ਸਕੂਟੀ ਉਪਰ ਉਸ ਦੇ ਨਾਲ ਇਕ ਆਦਮੀ ਵੀ ਸੀ। ਦੋਵੇਂ ਸਕੂਟੀ ਉਤੇ ਹੀ ਬਾਂਦਰਾ ਦੇ ਬੈਂਡ ਸਟੈਂਡ ਇਲਾਕੇ ਵਿਚੋਂ ਆਏ ਸਨ। ਇਸ ਦੌਰਾਨ ਉਸ ਮਹਿਲਾ ਨੇ ਸਲੀਮ ਖਾਨ ਨੂੰ ਲਾਰੈਂਸ ਬਿਸ਼ਨੋਈ ਦੇ ਨਾਮ ਉਤੇ ਧਮਕੀ ਦਿੱਤੀ। ਬੁਰਕੇ ਵੱਚ ਆਈ ਔਰਤ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਭੇਜਾ ਕਿਆ।
ਸਲੀਮ ਖਾਨ ਆਪਣੇ ਪਰਿਵਾਰ ਨਾਲ ਮੁੰਬਈ ਦੇ ਜੁਹੂ ਇਲਾਕੇ ਦੇ ਗਲੈਕਸੀ ਅਪਾਰਟਮੈਂਟ ਵਿੱਚ ਰਹਿੰਦੇ ਹਨ। ਉਹ ਕੋਰੋਨਾ ਲੌਕਡਾਊਨ ਦੌਰਾਨ ਸਵੇਰ ਦੀ ਸੈਰ ’ਤੇ ਜਾਣ ਕਾਰਨ ਵੀ ਵਿਵਾਦਾਂ ’ਚ ਘਿਰ ਗਏ ਹਨ। ਫਿਰ ਉਸ ਨੇ ਕਿਹਾ ਕਿ ਉਹ 40 ਸਾਲਾਂ ਤੋਂ ਸਵੇਰ ਦੀ ਸੈਰ ’ਤੇ ਜਾ ਰਿਹਾ ਹੈ ਕਿਉਂਕਿ ਉਸ ਨੂੰ ਪਿੱਠ ਦੇ ਹੇਠਲੇ ਹਿੱਸੇ ਦੀ ਸਮੱਸਿਆ ਹੈ ਅਤੇ ਡਾਕਟਰ ਨੇ ਅਜਿਹਾ ਕਰਨ ਦੀ ਸਲਾਹ ਦਿੱਤੀ ਹੈ।




