Sep 22, 2023 8:39 PM - CONNECT NEWS

ਬਾਲੀਵੁੱਡ ਸਟਾਰ ਸਲਮਾਨ ਖਾਨ ਹਾਲ ਹੀ ਵਿਚ ਪੰਜਾਬੀ ਸਟਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਮੌਜਾਂ ਹੀ ਮੌਜਾਂ' ਦੇ ਟ੍ਰੇਲਰ ਲੌਂਚ ਈਵੈਂਟ ਵਿਚ ਸ਼ਾਮਲ ਹੋਏ।
ਇਹ ਈਵੈਂਟ ਮੁੰਬਈ ਸ਼ਹਿਰ ਵਿਚ ਆਯੋਜਿਤ ਕੀਤਾ ਗਿਆ ਸੀ।
ਇਹ ਪਹਿਲੀ ਵਾਰ ਹੈ ਜਦੋਂ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਕਿਸੇ ਪੰਜਾਬੀ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਹੈ।
ਟ੍ਰੇਲਰ ਲੌਂਚ ਈਵੈਂਟ ਵਿਚ ਸਲਮਾਨ ਖਾਨ ਗਿੱਪੀ ਗਰੇਵਾਲ ਨਾਲ ਪੋਜ਼ ਦਿੰਦੇ ਹੋਏ ਵੀ ਦੇਖੇ ਗਏ।
'ਮੌਜਾਂ ਹੀ ਮੌਜਾਂ' ਵਿਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾਵਾਂ ਵਿਚ ਹਨ।
ਇਹ ਫਿਲਮ 20 ਅਕਤੂਬਰ ਨੂੰ ਸਿਨੇਮਾਘਰਾਂ ਵਿਚ ਆਉਣ ਵਾਲੀ ਹੈ, ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ ਹੈ।




