Jan 21, 2022 8:05 PM - Agencies

ਭੂਸ਼ਨ ਕੁਮਾਰ ਦੇ ਟੀ ਸੀਰੀਜ਼ ਤੇ ਸਲਮਾਨ ਖ਼ਾਨ ਫ਼ਿਲਮਜ਼ ਨੇ ਇਕ ਨਵੇਂ ਗੀਤ ਲਈ ਹੱਥ ਮਿਲਾਏ ਨੇ ਜੋ ਗੁਰੂ ਰੰਧਾਵਾ ਤੇ ਲੂਲੀਆ ਵੰਤੂਰ ਨੂੰ ਪਹਿਲੀ ਵਾਰ ਇਕੱਠਿਆਂ ਪੇਸ਼ ਕਰੇਗਾ।
ਗੀਤ ਦਾ ਟਾਈਟਲ ਹੈ 'ਮੈਂ ਚਲਾ'।
ਇਸ ਗੀਤ ਦੇ ਮਿਊਜ਼ਿਕ ਵੀਡੀਓ ਵਿਚ ਕੋਈ ਹੋਰ ਨਹੀਂ ਬਲਕਿ ਸਲਮਾਨ ਖ਼ਾਨ ਅਦਾਕਾਰਾ ਪ੍ਰੱਗਿਆ ਜੈਸਵਾਲ ਨਾਲ ਪੇਸ਼ਕਾਰੀ ਦੇਣਗੇ।ਇਹ ਇੱਕ ਪ੍ਰੇਮ ਗੀਤ ਹੈ ਜਿਸ ਦਾ ਨਿਰਦੇਸ਼ਨ ਸ਼ਬੀਨਾ ਖਾਨ ਤੇ ਗਿਫਟੀ ਨੇ ਕੀਤਾ ਹੈ ਤੇ ਇਹ 22 ਜਨਵਰੀ ਨੂੰ ਰਿਲੀਜ਼ ਹੋ ਰਿਹਾ ਹੈ।




