18.25C Vancouver
ADS

Aug 30, 2024 6:07 PM - Connect Newsroom

‘ਬਿੱਗ ਬੌਸ 18’ ’ਚ ਮਚੇਗੀ ‘ਸਰਕਟੇ ਦੀ ਦਹਿਸ਼ਤ’!

Share On
sarkata-to-be-part-of-bigg-boss
In a recent interview, Sunil Kumar, a popular face from the Bollywood film Stree 2, shared that he has been invited to join the upcoming season of Bigg Boss.(Photo: Instagram/beingsalmankhan)

ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਸਟਾਰਰ ਫਿਲਮ ‘ਸਤ੍ਰੀ 2’ ਸਾਲ 2024 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਹ ਫਿਲਮ ਇਸ ਸਮੇਂ ਆਪਣੀ ਚੰਗੀ ਕਹਾਣੀ ਲਈ ਹੀ ਨਹੀਂ ਸਗੋਂ ਅਦਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਕਾਰਨ ਵੀ ਸੁਰਖੀਆਂ ‘ਚ ਹੈ। ਅਮਰ ਕੌਸ਼ਿਕ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਮੁੱਖ ਅਦਾਕਾਰ ਤੇ ਅਦਾਕਾਰਾ ਤੋਂ ਇਲਾਵਾ ਸਭ ਤੋਂ ਜ਼ਿਆਦਾ ਚਰਚਾ ‘ਸਰਕਟਾ’ ਦੀ ਹੈ। ‘ਸਰਕਟੇ ਭੂਤ ਦੀ ਦਹਿਸ਼ਤ’ ਫਿਲਮ ‘ਚ ਕਾਫੀ ਨਜ਼ਰ ਆਈ ਸੀ। ਇਸ ਨਕਾਰਾਤਮਕ ਭੂਮਿਕਾ ਨੂੰ ਅਦਾਕਾਰ ਸੁਨੀਲ ਕੁਮਾਰ ਨੇ ਨਿਭਾਇਆ ਹੈ। ਹੁਣ ਇਸ ਫਿਲਮ ਤੋਂ ਬਾਅਦ ਖਬਰ ਹੈ ਕਿ ਉਹ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 18’ ਦਾ ਹਿੱਸਾ ਬਣ ਸਕਦੇ ਹਨ।

ਸਲਮਾਨ ਖਾਨ ਇਕ ਵਾਰ ਫਿਰ ‘ਬਿੱਗ ਬੌਸ 18’ ਨਾਲ ਆਉਣ ਵਾਲੇ ਹਨ। ਨਿਰਮਾਤਾ ਇਸ ਦੀ ਤਿਆਰੀ ‘ਚ ਲੱਗੇ ਹੋਏ ਹਨ। ਖ਼ਬਰ ਹੈ ਕਿ ਇਸ ਸਾਲ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਸ਼ੋਅ ‘ਚ ‘ਸਤ੍ਰੀ 2’ ਦੀ ‘ਸਰਕਟੇ ਭੂਤ ਦੀ ਦਹਿਸ਼ਤ’ ਨਜ਼ਰ ਆ ਸਕਦੀ ਹੈ।

ਇਸ ਸੀਜ਼ਨ ਲਈ ਸਭ ਤੋਂ ਪਹਿਲਾਂ ਦੀਪਿਕਾ ਕੱਕੜ ਦੇ ਪਤੀ ਸ਼ੋਏਬ ਇਬਰਾਹਿਮ ਦਾ ਨਾਂ ਸਾਹਮਣੇ ਆਇਆ ਸੀ। ਪਰ ਅਜੇ ਤੱਕ ਕਿਸੇ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ‘ਬਿੱਗ ਬੌਸ 18’ ‘ਚ ਸ਼ੋਏਬ ਤੋਂ ਬਾਅਦ ਹੁਣ ਸੁਨੀਲ ਕੁਮਾਰ ਦਾ ਨਾਂ ਵੀ ਸਾਹਮਣੇ ਆਉਣ ਲੱਗਾ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਸੁਨੀਲ ਉਰਫ਼ ‘ਸਰਕਟਾ’ ਨੇ ਇੱਕ ਰਿਐਲਿਟੀ ਸ਼ੋਅ ਲਈ ਅਪ੍ਰੋਚ ਕੀਤੇ ਜਾਣ ਬਾਰੇ ਖੁੱਲ੍ਹ ਕੇ ਗੱਲ ਕੀਤੀ।

Latest news

gippy-grewal-and-sargun-mehta-bring-laughter-to-connedia-media-network-studio
Punjabi

ਫਿਲਮ ਦੀ ਰਿਲੀਜ਼ ਤੋਂ ਪਹਿਲਾਂ 'ਕੈਰੀ ਆਨ ਜੱਟਾ 4' ਦੀ ਟੀਮ ਨੇ ਸਰੀ ਸਟੂਡੀਓ ਦਾ ਕੀਤਾ ਦੌਰਾ

ਪੰਜਾਬੀ ਅਦਾਕਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ, ਅਦਾਕਾਰਾ ਸਰਗੁਣ ਮਹਿਤਾ ਅਤੇ ਫ਼ਿਲਮ 'ਕੈਰੀ ਆਨ ਜੱਟਾ 4' ਦੀ ਸਟਾਰ ਕਾਸਟ ਅਤੇ ਮੈਂਬਰਾਂ ਨੇ ਫ਼ਿਲਮ ਦੇ ਪ੍ਰਚਾਰ ਦੌਰੇ ਦੌਰਾਨ ਸਰੀ ਸਥਿਤ ਕਨੈਕਟ ਮੀਡੀਆ ਨੈੱਟਵਰਕ ਸਟੂਡੀਓ ਦਾ ਦੌਰਾ ਕੀਤਾ।
delhi-high-court-reviews-salman-khans-plea-against-kala-hiran-film-release
Punjabi

Delhi High Court Reviews Salman Khan's Plea Against "Kala Hiran" Film Release

The Delhi High Court requested a response from the creators of the film "Kala Hiran: The Battle for Legal" concerning actor Salman Khan's request for a release stay. Khan's legal team argued that the movie is allegedly based on the blackbuck poaching incident linked to him, infringing upon a court order safeguarding his personality rights.
tv-actress-sanchita-ugle-found-dead-at-mumbai-home-police-investigating
Punjabi

'ਕੁਮਕੁਮ ਭਾਗਿਆ' ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖੁਦਕੁਸ਼ੀ

ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
spiritual-awakening-takes-center-stage-in-tarnvir-singh-jagpals-groundbreaking-film-chaali-din
Punjabi

ਵਿਲੱਖਣ ਰੰਗ ਵਾਲੀ ਫਿਲਮ ਹੈ ਤਰਨਵੀਰ ਜਗਪਾਲ ਦੀ ਫਿਲਮ ‘ਚਾਲੀ ਦਿਨ’

ਪੰਜਾਬੀ ਸਿਨੇਮਾ ਵਿੱਚ ਇੱਕ ਵੱਖਰੇ ਵਿਸ਼ੇ ਨਾਲ ਆ ਰਹੀ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਫ਼ਿਲਮ ‘ਚਾਲੀ ਦਿਨ’ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਣ ਰਹੀ ਹੈ। ਡਾ.ਗੁਰਪ੍ਰੀਤ ਧੁੱਗਾ ਦੀ ਕਿਤਾਬ 'ਤੇ ਆਧਾਰਿਤ ਇਹ ਫ਼ਿਲਮ ਜ਼ਿੰਦਗੀ ਦੇ ਮਕਸਦ,ਆਤਮਿਕ ਜਾਗਰੂਕਤਾ ਅਤੇ ਸਹੀ ਰਾਹ ਦੀ ਖੋਜ ਨੂੰ ਉਜਾਗਰ ਕਰਦੀ ਹੈ।
comedian-pranit-more-faces-backlash-after-controversial-audience-comments
Punjabi

ਦਰਸ਼ਕਾਂ ਦੀਆਂ ਵਿਵਾਦਪੂਰਨ ਟਿੱਪਣੀਆਂ ਤੋਂ ਬਾਅਦ ਕਾਮੇਡੀਅਨ ਪ੍ਰਣਿਤ ਮੋਰੇ ਦਾ ਹੋਇਆ ਸਖਤ ਵਿਰੋਧ

ਪ੍ਰਣਿਤ ਮੋਰੇ ਦੇ ਹਾਲ ਹੀ ਦੇ ਇਕ ਸਟੈਂਡਅੱਪ ਸ਼ੋਅ ਦੀ ਇਕ ਕੜੀ ਵਿਚ ਦਰਸ਼ਕ ਮੈਂਬਰਾਂ ਵਲੋਂ ਕੀਤੀਆਂ ਟਿੱਪਣੀਆਂ ਕਾਰਨ ਅਜੀਬ ਸਥਿਤੀ ਪੈਦਾ ਹੋ ਗਈ। ਨਤੀਜੇ ਵਜੋਂ ਕਾਮੇਡੀਅਨ ਮੋਰੇ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਐਪੀਸੋਡ ਦੌਰਾਨ ਇਕ ਔਰਤ ਬਾਰੇ ਦਰਸ਼ਕ ਦੀਆਂ ਇਤਰਾਜ਼ਯੋਗ ਟਿੱਪਣੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਰੋਸ ਪੈਦਾ ਕਰ ਦਿੱਤਾ ਹੈ। ਇਹ ਅਜਿਹੀ ਘਟਨਾ ਸੀ ਜਿਸ ਨੂੰ 370 ਰੁਪਏ ਦੀ ਬਰਿਆਨੀ ਕਲਿੱਪ ਕਿਹਾ ਜਾਂਦਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link