17.87C Vancouver
ADS

Jan 17, 2024 12:48 AM - Connect Newsroom

ਸ਼ਾਹਰੁਖ ਖਾਨ ਨੇ ਕੀਤੀ ਫਿਲਮ ਵਾਰਨਿੰਗ ਦੀ ਪ੍ਰਸੰਸਾ: ਪ੍ਰਿੰਸ ਕੰਵਲਜੀਤ ਸਿੰਘ

Share On
shah-rukh-khan-is-a-fan-of-punjabi-movie-warning-prince-kanwaljit-singh
Shah Rukh Khan is a fan of Punjabi movie Warning: Kanwaljit Singh (Photo: Connect Cine)

ਬਹੁਤ ਉਡੀਕੀ ਜਾ ਰਹੀ ਪੰਜਾਬੀ ਥਰਿੱਲਰ ਫਿਲਮ ਵਾਰਨਿੰਗ-2 ਦੇ ਟ੍ਰੇਲਰ ਨੇ ਪਹਿਲਾਂ ਹੀ ਦਰਸ਼ਕਾਂ ਨਾਲ ਇੱਕ ਸੰਬੰਧ ਜੋੜ ਲਿਆ ਹੈ, ਪਰ ਸਭ ਦਾ ਧਿਆਨ “ਵੀਰੇ ਪੰਮਾ ਬੋਲਦਾ” ਇੱਕ ਲਾਈਨ ਨੇ ਖਿੱਚਿਆ ਹੈ। ਇਸੇ ਲਈ, ਕੁਨੈਕਟ ਸਿਨੇ ਨੇ ਪੰਮਾ ਉਰਫ਼ ਪ੍ਰਿੰਸ ਕੰਵਲਜੀਤ ਨੂੰ ਇੱਕ-ਤੇ-ਇੱਕ ਖੁੱਲੀ ਗੱਲ ਬਾਤ ਲਈ ਸੱਦਾ ਦਿੱਤਾ।

ਕੁਨੈਕਟ ਸਿਨੇ ਦੇ ਮੇਜ਼ਬਾਨ ਜੈਸਮੀਨ ਸਿੰਘ ਨਾਲ ਗੱਲਬਾਤ ਵਿੱਚ, ਪ੍ਰਿੰਸ ਕੰਵਲਜੀਤ ਨੇ ਆਪਣੀ ਆਉਣ ਵਾਲੀ ਫਿਲਮ ਵਾਰਨਿੰਗ-2, ਗਿੱਪੀ ਦੇ ਆਪਣੀ ਜ਼ਿੰਦਗੀ ਅਤੇ ਕਰੀਅਰ ਵਿੱਚ ਰੋਲ, ਪੰਜਾਬੀ ਫਿਲਮ ਅਦਾਕਾਰਾਂ ਵਲੋਂ ਪ੍ਰੋਡਕਸ਼ਨ ਹਾਊਸ ਖੋਲ੍ਹਣਾ ਅਤੇ ਹੋਰ ਬਾਰੇ ਵਿਸਤਾਰ ਨਾਲ ਗੱਲਬਾਤ ਕੀਤੀ।

ਅਣੋਖੇ ਕਿਰਦਾਰਾਂ ਦੀ ਚੋਣ ਲਈ ਜਾਣੇ ਜਾਂਦੇ ਪ੍ਰਿੰਸ ਕੰਵਲਜੀਤ ਦੇ ਨਾਲ ਉਨ੍ਹਾਂ ਦੇ ਸਹਿ-ਅਦਾਕਾਰ ਜੱਗੀ ਸਿੰਘ ਨੇ ਇਸ ਮੁਲਾਕਾਤ ‘ਚ ਸਾਥ ਦਿੱਤਾ।

ਪ੍ਰਿੰਸ ਨੇ ਬੇਝਿਜਕ ਮੰਨਿਆ ਕਿ ਉਨ੍ਹਾਂ ਨੂੰ ਕੁਨੈਕਟ ਐਫ.ਐਮ. ਸਟੂਡੀਓ ਆਉਣਾ ਅਤੇ ਟੀਮ ਨਾਲ ਗੱਲਬਾਤ ਕਰਨੀ ਪਸੰਦ ਹੈ। “ਮੈਨੂੰ ਕੁਨੈਕਟ ਐਫ.ਐਮ. 'ਤੇ ਆਪਣੀ ਪਛਾਣ ਦੱਸਣ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ, ਉਹਨਾਂ ਨੂੰ ਪਤਾ ਜਦੋਂ ਵੀ ਪ੍ਰਿੰਸ ਇੱਥੇ ਹੀ ਆਉਂਦਾ ਹੈ, ਉਸ ਦੀ ਜੈਸਮੀਨ ਨਾਲ ਮਜ਼ੇਦਾਰ ਗੱਲਬਾਤ ਹੁੰਦੀ ਹੈ। ਐਥੇ ਮਾਹੌਲ ਹੀ ਬਹੁਤ ਆਰਾਮਦਾਇਕ ਤੇ ਮਜ਼ੇਦਾਰ ਹੁੰਦਾ ਹੈ”। ਪ੍ਰਿੰਸ ਨੇ ਪ੍ਰਸੰਨਤਾ ਨਾਲ ਆਪਣਾ ਦਿਲ ਦੀ ਗੱਲ ਸਾਂਝੀ ਕੀਤੀ।

ਤੁਸੀਂ ਟ੍ਰੇਲਰ ਵੇਖਿਆ?” ਉਸ ਨੇ, ਜੈਸਮੀਨ ਤੋਂ, ਕੁਝ ਚੰਗੇ ਵਿਸ਼ੇਸ਼ਣਾਂ ਦੀ ਉਮੀਦ ਕਰਦਿਆਂ ਪੁੱਛਿਆ। “ਜੇ ਤੁਸੀਂ ਸੋਚਦੇ ਹੋ ਕਿ ਐਨੀਮਲ ਹਿੰਸਕ ਸੀ, ਤਾਂ ਤੁਸੀਂ ਵਾਰਨਿੰਗ 2 ਵੇਖਣ ਦਾ ਇੰਤਜ਼ਾਰ ਕਰੋ,” ਇਹ ਕਹਿ ਉਸ ਨੇ ਗੱਲ ਅੱਗੇ ਤੋਰੀ। ਹਾਲਾਂਕਿ, ਉਸ ਨੂੰ ਇਹ ਪਸੰਦ ਨਹੀਂ ਆਇਆ ਕਿ ਜ਼ਿਆਦਾਤਰ ਲੋਕ ਅਰਜੁਨ ਵੈਲੀ ਨੂੰ ਹਰੀ ਸਿੰਘ ਨਲਵੇ ਦੇ ਨਾਲ ਗਲਤੀ ਨਾਲ ਜੋੜਦੇ ਹਨ। “ਮੇਰਾ ਬਹੁਤ ਦਿਲ ਦੁਖਿਆ, ਅਰਜੁਨ ਵੈਲੀ ਦਾ ਕੋਈ ਲੈਣਾ ਦੇਣਾ ਨਹੀਂ ਹਰੀ ਸਿੰਘ ਨਲਵਾ ਨਾਲ”, ਪ੍ਰਿੰਸ ਨੇ ਆਪਣੀ ਨਿਰਾਸ਼ਾ ਨੂੰ ਪ੍ਰਗਟਾਇਆ।

ਅਤੇ ਜਦੋਂ ਗੱਲ ਫਿਲਮਾਂ ‘ਚ ਐਕਸ਼ਨ ਸ਼ੈਲੀ ਦੀ ਆਈ, ਤਾਂ ਪ੍ਰਿੰਸ ਨੇ ਕਈ ਉਦਾਹਰਣਾਂ ਨਾਲ ਇਸ ਗੱਲ ਨੂੰ ਸਹੀ ਠਹਿਰਾਇਆ ਕਿ ਕਿਉਂ ਪੰਜਾਬੀਆਂ ਨੂੰ ਐਕਸ਼ਨ ਬਹੁਤ ਪਸੰਦ ਹੈ। “ਪੰਜਾਬੀਆਂ ਨੂੰ ਬਸ ਐਕਸ਼ਨ ਪਸੰਦ ਹੁੰਦਾ ਹੈ; ਇਹ ਉਨ੍ਹਾਂ ਦੇ ਖੂਨ ਵਿੱਚ ਹੈ। ਮੈਂ ਦੱਸਾਂ, ਚਾਹੇ ਵਿਨੋਦ ਖੰਨਾ, ਮੁਕੇਸ਼ ਖੰਨਾ ਜਾਂ ਧਰਮਿੰਦਰ ਹੋਣ, ਜਦੋਂ ਵੀ ਦਰਸ਼ਕਾਂ ਨੇ ਇਹਨਾਂ ਅਦਾਕਾਰਾਂ ਨੂੰ ਪਰਦੇ 'ਤੇ ਐਕਸ਼ਨ ਦ੍ਰਿਸ਼ ਕਰਦੇ ਦੇਖਿਆ, ਉਹ ਪਾਗਲ ਹੋ ਜਾਂਦੇ ਸਨ। ਇੰਨਾ ਹੀ ਨਹੀਂ, ਕਈ ਲੋਕ ਉਨ੍ਹਾਂ ਦੇ ਸਟਾਈਲ ਅਤੇ ਸੰਵਾਦ ਵੀ ਨਕਲ ਕਰਦੇ ਸਨ,” ਇਹ ਕਹਿ ਪ੍ਰਿੰਸ ਨੇ, ਨਿਰਦੇਸ਼ਕ ਅਮਰ ਹੁੰਦਲ ਅਤੇ ਲਿਖਾਰੀ ਗਿੱਪੀ ਗਰੇਵਾਲ, ਦੀ ਬਹੁਤ ਉਡੀਕੀ ਜਾ ਰਹੀ ਫਿਲਮ ਵਾਰਨਿੰਗ 2 ਵੱਲ ਗੱਲਬਾਤ ਨੂੰ ਮੋੜਿਆ।

ਵਾਰਨਿੰਗ-2 ‘ਚ ਅਗਲੇ ਪੱਧਰ ਦਾ ਐਕਸ਼ਨ ਹੈ। ਗਿੱਪੀ ਬਾਈ ਨੇ ਕਮਾਲ ਦਾ ਕੰਮ ਕੀਤਾ”, ਪ੍ਰਿੰਸ ਨੇ ਗੱਲਬਾਤ ਦੇ ਹਰ ਪਲ ਦਾ ਆਨੰਦ ਲਿਆ ਅਤੇ ਆਪਣੇ ਵਿਚਾਰ ਇਕੱਠੇ ਕਰਨ ਲਈ ਲੰਬੇ ਵਿਰਾਮ ਲਿਆ। “ਗਿੱਪੀ ਬਾਈ ਬਾਰੇ ਕੀ ਕਹਾਂ? ਮੈਂ ਅੱਜ ਇੱਥੇ ਉਸ ਕਾਰਨ ਹਾਂ। ਪੰਜਾਬੀ ਫਿਲਮਾਂ ਜਿਵੇਂ ਇੱਕ ਕੁੜੀ ਪੰਜਾਬ, ਚੱਕ ਜਵਾਨਾ ਲਈ ਮੈਂ ਸੰਵਾਦ ਲਿਖ ਰਿਹਾ ਸੀ ਪਰ ਉਸ ਨੇ ਮੈਨੂੰ ਨਾ ਸਿਰਫ ਸੰਵਾਦ ਲਿਖਣ ਦਾ ਸਗੋਂ ਅਦਾਕਾਰੀ ਕਰਨ ਦਾ ਵੀ ਮੌਕਾ ਦਿੱਤਾ," ਪ੍ਰਿੰਸ ਨੇ ਦਸਿਆ ਪਰ ਇਸ ਵਾਰ ਉਹ ਨਿਰਦੇਸ਼ਕ ਅਮਰ ਹੁੰਦਲ ਬਾਰੇ ਆਪਣੇ ਵਿਚਾਰਾਂ ਨਾਲ ਗੱਲਬਾਤ 'ਚ ਵਾਪਸ ਆਏ। “ਉਹ ਇੱਕ ਹੋਰ ਹੀ 'ਵੈਰਾਇਟੀ' ਹਨ, ਕੋਈ ਅਜਿਹਾ ਜੋ ਹਮੇਸ਼ਾ ਕੁਝ ਵੱਖਰਾ ਕਰਨ ਦੇ ਵਿਚਾਰਾਂ ਨਾਲ ਭਰਪੂਰ”

ਇੰਟਰਵਿਊ ਦੌਰਾਨ ਪ੍ਰਿੰਸ ਨੇ ਸ਼ਾਹਰੁਖ ਖਾਨ ਅਤੇ ਉਸ ਦੇ ਪੁੱਤਰ ਆਰੀਅਨ ਖਾਨ ਦੀ ਆਪਣੇ ਪ੍ਰਤੀ ਚਾਹਤ ਬਾਰੇ ਵੀ ਗੱਲ ਕੀਤੀ। “ਸ਼ਾਹਰੁਖ ਅਤੇ ਉਸ ਦੇ ਪੁੱਤਰ ਨੂੰ ਮੇਰਾ ਕਿਰਦਾਰ ਫਿਲਮ ਵਾਰਨਿੰਗ ਵਿੱਚ ਬਹੁਤ ਪਸੰਦ ਆਇਆ। ਅਸਲ ਵਿੱਚ ਉਨ੍ਹਾਂ ਨੇ ਗਿੱਪੀ ਨੂੰ ਫੋਨ ਕਰਕੇ ਕਿਹਾ ਕਿ ਮੇਰੇ ਨਾਲ ਉਨ੍ਹਾਂ ਦੀ ਪਸੰਦ ਦਾ ਜਿਕਰ ਕਰਨ”, ਪ੍ਰਿੰਸ ਨੇ ਵਿਨਮ੍ਰਤਾ ਨਾਲ ਦਸਿਆ।

ਇਸ ਦਿਲਚਸਪ ਇੰਟਰਵਿਊ ਦੇ ਹਰ ਹਿੱਸੇ ਨੂੰ ਇਸ ਲਿੰਕ ਰਾਹੀਂ ਦੇਖੋ।

Latest news

zee5-removes-diljit-dosanjhs-satluj-from-streaming-in-india-two-days-after-release
Punjabi

ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ZEE5 ਤੋਂ ਹਟੀ ਦਿਲਜੀਤ ਦੋਸਾਂਝ ਦੀ 'Satluj'

ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ 'ਸਤਲੁਜ'ਨੂੰ ਰਿਲੀਜ਼ ਹੋਣ ਤੋਂ ਦੋ ਦਿਨ ਬਾਅਦ ਹੀ ਭਾਰਤ ਵਿੱਚ OTT ਪਲੇਟਫਾਰਮ ZEE5 ਤੋਂ ਹਟਾ ਦਿੱਤਾ ਗਿਆ ਹੈ। ਇਹ ਫਿਲਮ ਇਸ ਸਮੇਂ ਭਾਰਤ ਵਿੱਚ ਸਟ੍ਰੀਮਿੰਗ ਲਈ ਉਪਲਬਧ ਨਹੀਂ ਹੈ। ਇਸ ਫੈਸਲੇ ਤੋਂ ਬਾਅਦ,ਦਰਸ਼ਕਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ,ਜਦੋਂ ਕਿ ਸਟ੍ਰੀਮਿੰਗ ਪਲੇਟਫਾਰਮ ZEE5 ਨੇ ਕਿਹਾ ਹੈ ਕਿ ਉਹ ਫਿਲਮ ਨੂੰ ਦੁਬਾਰਾ ਉਪਲਬਧ ਕਰਵਾਉਣ ਲਈ ਕਾਨੂੰਨੀ ਵਿਕਲਪਾਂ ਦੀ ਪੜਚੋਲ ਕਰ ਰਿਹਾ ਹੈ।
justin-bieber-in-talks-for-first-ever-fifa-world-cup-halftime-show
Punjabi

Justin Bieber in Talks for First-Ever FIFA World Cup Halftime Show

Excitement is brewing among Justin Bieber fans as reports suggest that the pop icon is in discussions to perform at the upcoming FIFA World Cup Halftime Show. This year marks the event's inaugural Halftime Show, and Bieber is being considered alongside other music legends like Madonna, Shakira, and the K-pop sensation BTS, who were confirmed back in May.
jasmin-bhasin-shares-positive-health-update-after-hospitalization
Punjabi

ਜੈਸਮੀਨ ਭਸੀਨ ਨੇ ਹਸਪਤਾਲ ਤੋਂ ਛੁੱਟੀ ਮਗਰੋਂ ਸਿਹਤ ਵਿੱਚ ਸੁਧਾਰ ਸੰਬੰਧੀ ਦਿੱਤੀ ਜਾਣਕਾਰੀ

ਟੈਲੀਵਿਜ਼ਨ ਅਦਾਕਾਰਾ ਜੈਸਮੀਨ ਭਸੀਨ ਨੇ ਦੁਬਈ ਵਿੱਚ ਟਰਮੀਨਲ ਇਲੀਆਇਟਿਸ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਆਪਣੀ ਸਿਹਤ ਬਾਰੇ ਸਕਾਰਾਤਮਕ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਭਾਰਤ ਵਿੱਚ ਆਪਣੇ ਘਰ 'ਚ ਹਨ ਅਤੇ ਸਿਹਤਯਾਬੀ ਵੱਲ ਵਧ ਰਹੇ ਹਨ।ਇੰਸਟਾਗ੍ਰਾਮ ਸਟੋਰੀਜ਼ 'ਤੇ ਸਾਂਝੇ ਕੀਤੇ ਸੰਦੇਸ਼ ਵਿੱਚ ਭਸੀਨ ਨੇ ਲਿਖਿਆ, "ਮੈਂ ਹੁਣ ਹਸਪਤਾਲ ਤੋਂ ਘਰ ਆ ਗਈ ਹਾਂ, ਆਰਾਮ ਕਰ ਰਹੀ ਹਾਂ ਅਤੇ ਮੇਰੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਕੋਈ ਤਣਾਅ ਜਾਂ ਖ਼ਤਰੇ ਵਾਲੀ ਗੱਲ ਨਹੀਂ ਹੈ। ਤੁਹਾਡੀਆਂ ਦੁਆਵਾਂ ਅਤੇ ਸੰਦੇਸ਼ਾਂ ਲਈ ਸਭ ਦਾ ਧੰਨਵਾਦ।"ਦੱਸ ਦੇਈਏ ਕਿ 28 ਜੂਨ ਨੂੰ ਆਪਣਾ 36ਵਾਂ ਜਨਮਦਿਨ ਜੈਸਮੀਨ ਨੇ ਹਸਪਤਾਲ ਵਿੱਚ ਹੀ ਮਨਾਇਆ।ਉਨ੍ਹਾਂ ਦੇ ਬੁਆਏਫ੍ਰੈਂਡ ਅਤੇ ਅਦਾਕਾਰ ਅਲੀ ਗੋਨੀ ਨੇ ਸੋਸ਼ਲ ਮੀਡੀਆ 'ਤੇ ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਉਹ ਜਨਮਦਿਨ ਮਨਾਉਣ ਲਈ ਗਏ ਸਨ, ਪਰ ਹਾਲਾਤਾਂ ਨੇ ਹੋਰ ਰੂਪ ਧਾਰ ਲਿਆ ਅਤੇ ਉਹ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਰਹੇ।
tarsem-jassar-talks-dastaar-and-dreams-of-collaborating-with-taapsee-pannu
Punjabi

ਤਰਸੇਮ ਜੱਸੜ ਨੇ ਤਾਪਸੀ ਪੰਨੂ ਨਾਲ ਕੰਮ ਕਰਨ ਦੀ ਜਤਾਈ ਇੱਛਾ

ਪੰਜਾਬੀ ਅਦਾਕਾਰ ਤਰਸੇਮ ਜੱਸੜ ਨੇ ਹਾਲ ਹੀ ਵਿੱਚ ਕਨੈਕਟ ਮੀਡੀਆ ਨੈੱਟਵਰਕ ਦੇ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਬਣਾਈ ਗਈ ਆਪਣੀ ਨਵੀਂ ਫ਼ਿਲਮ ‘ਦਸਤਾਰ’ ਬਾਰੇ ਗੱਲਬਾਤ ਕੀਤੀ।
diljit-dosanjhs-punjab-95-releases-on-ott-uncut-under-a-new-title-satluj
Punjabi

ਦਿਲਜੀਤ ਦੋਸਾਂਝ ਦੀ ਫ਼ਿਲਮ ਸਤਲੁਜ ਤਿੰਨ ਸਾਲਾਂ ਦੀ ਉਡੀਕ ਮਗਰੋਂ ZEE5 'ਤੇ ਹੋਈ ਰਿਲੀਜ਼

'ਪੰਜਾਬ 95' ਆਖਰਕਾਰ ਅੱਜ, 3 ਜੁਲਾਈ ਨੂੰ ZEE5 'ਤੇ ਹਿੰਦੀ ਵਿੱਚ ਸਟ੍ਰੀਮ ਹੋ ਰਹੀ ਹੈ। ਇਸ ਨੂੰ ਸ਼ਾਮ 6 ਵਜੇ ਬਿਨਾਂ ਕਿਸੇ ਵੱਡੇ ਪ੍ਰਚਾਰ ਦੇ ਚੁੱਪ ਚਪੀਤੇ ਰਿਲੀਜ਼ ਕਰ ਦਿੱਤਾ ਗਿਆ ਅਤੇ ਫਿਲਮ ਦਾ ਨਾਮ 'ਸਤਲੁਜ' ਰੱਖਿਆ ਗਿਆ ਹੈ। ਹਨੀ ਤ੍ਰੇਹਨ ਵੱਲੋਂ ਨਿਰਦੇਸ਼ਤ, ਇਸ ਫਿਲਮ ਵਿੱਚ ਦਿਲਜੀਤ ਦੋਸਾਂਝ, ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲੀਅਨ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link