Nov 2, 2023 9:00 PM - CONNECT NEWS

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਆਪਣੀ ਆਉਣ ਵਾਲੀ ਫਿਲਮ 'ਡੰਕੀ' ਦਾ ਪਹਿਲਾ ਟੀਜ਼ਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝਾ ਕਰ ਦਿੱਤਾ ਹੈ।
SRK ਨੇ ਟੀਜ਼ਰ ਨੂੰ X (ਟਵਿੱਟਰ) 'ਤੇ ਸਾਂਝਾ ਕੀਤਾ।
ਉਨ੍ਹਾਂ ਪੋਸਟ ਵਿਚ ਲਿਖਿਆ, “ਇਹ ਸਿੰਪਲ ਅਤੇ ਆਮ ਲੋਕਾਂ ਦੀ ਕਹਾਣੀ ਹੈ ਜੋ ਆਪਣੇ ਸੁਪਨੇ ਅਤੇ ਇਛਾਵਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੋਸਤੀ, ਪਿਆਰ, ਅਤੇ ਇਕੱਠੇ ਤੇ ਰਿਸ਼ਤੇ ਵਿਚ ਹੋਣਾ ਘਰ ਕਹਾਉਂਦਾ ਹੈ।
ਦਿਲ ਜਿੱਤਣ ਵਾਲੀ ਕਹਾਣੀ ਇੱਕ ਦਿਲ ਜਿੱਤਣ ਵਾਲੇ ਸਟੋਰੀਟੇਲਰ ਦੀ ਤਰਫੋਂ।
ਇਸ ਕਹਾਣੀ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵੀ ਸਾਡੇ ਨਾਲ ਆਓਗੇ। #DunkiDrop1 ਇੱਥੇ ਹੈ।"
ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ।




