Nov 23, 2023 6:33 PM - CONNECT NEWS

IMDb ਨੇ ਹਾਲ ਹੀ ਵਿਚ 2023 ਲਈ ਚੋਟੀ ਦੇ 10 ਸਭ ਤੋਂ ਵੱਧ ਪ੍ਰਸਿੱਧ ਭਾਰਤੀ ਸਿਤਾਰਿਆਂ ਦੀ ਘੋਸ਼ਣਾ ਕੀਤੀ ਹੈ, ਇਹ ਲਿਸਟ ਵਿਸ਼ਵ ਭਰ ਵਿਚ IMDb ਦੇ 200 ਮਿਲੀਅਨ ਤੋਂ ਵੱਧ ਮਹੀਨਾਵਾਰ ਵਿਜ਼ਿਟਰਜ਼ ਦੇ ਵਿਯੂਜ਼ 'ਤੇ ਅਧਾਰਤ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਵਿਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਪਹਿਲੇ ਨੰਬਰ 'ਤੇ ਹਨ।
ਪਠਾਨ ਅਤੇ ਜਵਾਨ ਫੇਮ ਅਭਿਨੇਤਾ 2023 ਦਾ IMDb ਨੰਬਰ ਇੱਕ ਭਾਰਤੀ ਸਟਾਰ ਹਨ, ਜਿਨ੍ਹਾਂ ਤੋਂ ਬਾਅਦ ਆਲੀਆ ਭੱਟ ਅਤੇ ਦੀਪਿਕਾ ਪਾਦੂਕੋਣ ਹਨ।
ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਨੇ ਇਸ ਸੂਚੀ ਵਿੱਚ ਚੌਥੀ ਸਭ ਤੋਂ ਪ੍ਰਸਿੱਧ ਭਾਰਤੀ ਸੈਲੀਬ੍ਰਿਟੀ ਬਣ ਕੇ ਆਪਣੀ ਸ਼ੁਰੂਆਤ ਕੀਤੀ ਹੈ।




